It has been two and a half years since the Aam Aadmi Party came to power in Punjab, but the current government is not looking stable from any side during these two and a half years. Ministers and high officials are being changed again and again, but things are not being done. Recently, the Aam Aadmi Party high command has appointed 5 new ministers in Punjab and some have been dismissed. Immediately after that, a major administrative reshuffle was also made, but according to the discussions that are gaining momentum, Punjab is moving towards a major political change. Discussions of this matter continue to be loud today that there will be a big change in Punjab at any time. There may be a political explosion. The discussions which have been going on in the political corridors for a few days, now the speculations of a political earthquake have also started intensifying.
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਕਿਸੇ ਬਿਮਾਰੀ ਕਾਰਨ ਮੁਹਾਲੀ ਦੇ ਇਕ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਸਨ, ਪਰ ਉਸ ਨੂੰ ਲੈ ਕੇ ਵੀ ਵੱਖਰੀ ਚਰਚਾ ਛਿੜ ਗਈ ਸੀ ਕਿ ਇੰਨੇ ਦਿਨਾਂ ਤੋਂ ਪੰਜਾਬ ਦੇ ਮੁੱਖ ਮੰਤਰੀ ਹਸਪਤਾਲ ਵਿਚ ਦਾਖਲ ਸਨ, ਪਰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸਮੇਤ ਹੋਰ ਮੰਤਰੀਆਂ ਅਤੇ ਉਨ੍ਹਾਂ ਦੇ ਕਰੀਬੀ ਸਾਥੀਆਂ ਵਲੋਂ ਉਨ੍ਹਾਂ ਨੂੰ ਜਾ ਕੇ ਮਿਲਣ ਲਈ ਸਮਾਂ ਨਾ ਕੱਢ ਸਕਣ ਨੇ ਉਕਤ ਘਟਨਾਕ੍ਰਮ ਨਾਲ ਸੰਬੰਧਿਤ ਅਟਕਲਾਂ ਨੂੰ ਹੋਰ ਭਖਾ ਦਿੱਤਾ ਸੀ।
ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਵਲੋਂ ਭਗਵੰਤ ਮਾਨ ਨੂੰ ਹਸਪਤਾਲ ਵਿਚ ਹਾਲ ਚਾਲ ਪੁਛਣ ਬਾਅਦ ਆਮ ਆਦਮੀ ਪਾਰਟੀ ਦੇ ਕੌਮੀ ਸਕੱਤਰ ਸੰਦੀਪ ਪਾਠਕ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਵੀ ਮੁੱਖ ਮੰਤਰੀ ਨਾਲ ਹਸਪਤਾਲ ‘ਚ ਮੁਲਾਕਾਤ ਕੀਤੀ ਸੀ।
ਇਸ ਚਰਚਾ ਨੇ ਵੀ ਜ਼ੋਰ ਫੜਿਆ ਸੀ ਕਿ ਮੁੱਖ ਮੰਤਰੀ ਦੀ ਪਤਨੀ ਦੀ ਸੁਰੱਖਿਆ ਵਿਚ ਕਟੌਤੀ ਕੀਤੀ ਗਈ ਹੈ, ਜਦਕਿ ਸਪੀਕਰ ਕੁਲਤਾਰ ਸਿੰਘ ਸੰਧਵਾ ਦੀ ਸੁਰੱਖਿਆ ਵਿਚ ਵਾਧਾ ਕਰ ਦਿੱਤਾ ਗਿਆ ਹੈ, ਇਸ ਦੇ ਪਿੱਛੇ ਕਾਰਨ ਸਪੱਸ਼ਟ ਨਹੀਂ ਹੋ ਸਕਿਆ । ਕਿਹਾ ਇਹ ਜਾ ਰਿਹਾ ਸਪੀਕਰ ਸੰਧਵਾ ਕੇਜਰੀਵਾਲ ਦੇ ਅਤਿਅੰਤ ਨੇੜੇ ਹਨ ਅਤੇ ਕੇਜਰੀਵਾਲ ਵਲੋਂ ਉਨ੍ਹਾਂ ਨੂੰ ਪੰਜਾਬ ਦਾ ਮੁਖ ਮੰਤਰੀ ਬਣਾਉਣ ਦੀ ਸੰਭਾਵਨਾ ਹੈ।ਬੀਤੀ ਦਿਨੀਂ ਉਹ ਪੰਜਾਹ ਵਿਧਾਇਕਾਂ ਨਾਲ ਕੇਜਰੀਵਾਲ ਨੂੰ ਮਿਲੇ ਸਨ ਤੇ ਕੇਜਰੀਵਾਲ ਦੀ ਲੀਡਰਸ਼ਿਪ ਵਿਚ ਭਰੋਸਾ ਪ੍ਰਗਟਾਇਆ ਗਿਆ।ਸੂਤਰਾਂ ਤੋਂ ਪਤਾ ਲਗਾ ਕਿ ਭਗਵੰਤ ਮਾਨ ਦੀ ਕੇਦਰ ਸਰਕਾਰ ਦੀ ਹਾਈਕਮਾਂਡ ਨਾਲ ਨੇੜਤਾ ਤੋਂ ਕੇਜਰੀਵਾਲ ਔਖੇ ਹਨ।
ਦੂਜੇ ਪਾਸੇ, ਪਾਰਟੀ ਸੂਤਰ ਦੱਸਦੇ ਹਨ ਕਿ ਉਨ੍ਹਾਂ ਦੀ ਪਾਰਟੀ ਅੰਦਰ ਕੁਝ ਤਾਂ ਚੱਲ ਰਿਹਾ ਹੈ, ਜੋ ਕਈ ਤਰ੍ਹਾਂ ਦੀਆਂ ਚਰਚਾਵਾਂ ਅਤੇ ਕਿਸੇ ਵੱਡੇ ਬਦਲਾਅ ਦੇ ਸੰਕੇਤ ਵੀ ਦੇ ਰਿਹਾ ਹੈ ।ਹਾਲਾਂਕਿ, ਇਸ ਸੰਬੰਧੀ ਕੋਈ ਮੰਤਰੀ ਜਾਂ ਅਹੁਦੇਦਾਰ ਕੁਝ ਵੀ ਕਹਿਣ ਤੋਂ ਗੁਰੇਜ਼ ਕਰ ਰਿਹਾ ਹੈ, ਪਰ ਬਦਲਾਅ ਵਾਲੀ ਸਰਕਾਰ ਵਿਚ ਇਕ ਵਾਰ ਫਿਰ ਵੱਡੇ ਬਦਲਾਅ ਦੀਆਂ ਕਿਆਸਅਰਾਂਈਆਂ ਲਗਾਈਆਂ ਜਾ ਰਹੀਆਂ ਹਨ । ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਜੇਲ੍ਹ ਤੋਂ ਬਾਹਰ ਆਉਂਦੇ ਹੀ ਵੱਡਾ ਫ਼ੈਸਲਾ ਲਿਆ ਅਤੇ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਆਪਣੀ ਇਕ ਮਹਿਲਾ ਮੰਤਰੀ ਆਤਿਸ਼ੀ ਨੂੰ ਦਿੱਲੀ ਦੀ ਮੁੱਖ ਮੰਤਰੀ ਬਣਾ ਦਿੱਤਾ ਸੀ । ਉਸ ਮਗਰੋਂ ਪੰਜਾਬ ‘ਚ ਅਚਾਨਕ ਮੰਤਰੀ ਮੰਡਲ ਵਿਚ ਫੇਰਬਦਲ ਕੀਤਾ ਗਿਆ, ਕੁਝ ਮੰਤਰੀਆਂ ਦੀ ਛੁੱਟੀ ਕੀਤੀ ਗਈ ਅਤੇ ਪੰਜ ਨਵੇਂ ਮੰਤਰੀ ਮੰਤਰੀ ਮੰਡਲ ‘ਚ ਸ਼ਾਮਿਲ ਕੀਤੇ ਗਏ, ਜਦਕਿ ਇਸ ਫੇਰ ਬਦਲ ਦੇ ਕੁਝ ਦਿਨ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਟੀ.ਵੀ. ‘ਤੇ ਇਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਸਭ ਕੁਝ ਠੀਕ ਚੱਲ ਰਿਹਾ ਹੈ, ਮੰਤਰੀ ਮੰਡਲ ‘ਚ ਕੋਈ ਫੇਰਬਦਲ ਨਹੀਂ ਹੋ ਰਿਹਾ ।ਇਸ ਫੇਰ ਬਦਲ ਦੌਰਾਨ ਮੁੱਖ ਮੰਤਰੀ ਮਾਨ ਦੇ ਕੁਝ ਕਰੀਬੀ ਮੰਤਰੀਆਂ ਦੀ ਵੀ ਛੁੱਟੀ ਹੋ ਗਈ ਸੀ। ਇਸ ਮਗਰੋਂ ਅਚਾਨਕ ਮੁੱਖ ਮੰਤਰੀ ਦੀ ਸਿਹਤ ਵਿਗੜ ਗਈ ਅਤੇ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਹੋਣਾ ਪਿਆ, ਪਰ ਉਦੋਂ ਤੋਂ ਹੀ ਅਨੇਕਾਂ ਚਰਚਿਆਂ ਨੇ ਪੰਜਾਬ ਦੇ ਸਿਆਸੀ ਮਾਹੌਲ ਨੂੰ ਪੂਰੀ ਤਰ੍ਹਾਂ ਨਾਲ ਗਰਮ ਕਰ ਦਿੱਤਾ ਹੈ ।
