ਮੋਗਾ 16 ਜੂਨ(ਸੁਖਚੈਨ ਸਿੰਘ):- ਭਾਜਪਾ ਹਮੇਸ਼ਾਂ ਹੀ ਦੇਸ਼ ਵਿਰੋਧੀ ਤਾਕਤਾਂ ਖਿਲਾਫ਼ ਸਖ਼ਤ ਫ਼ੈਸਲੇ ਲੈਣ ਵਾਲੀ ਪਾਰਟੀ ਕਰਕੇ ਹੀ ਲੋਕਾਂ ਵਿੱਚ ਹਰਮਨ ਪਿਆਰੀ ਪਾਰਟੀ ਹੈ। ਪਰ ਸ: ਰਵਨੀਤ ਸਿੰਘ ਬਿੱਟੂ ਕੇਂਦਰੀ ਰਾਜ ਮੰਤਰੀ ਵੱਲੋਂ ਦਿੱਤੇ ਕੇਂਦਰੀ ਮੰਤਰੀ ਬਣਨ ਤੋਂ ਬਾਅਦ ਦਿੱਤੇ ਬਿਆਨ ਕਿ ਉਹ ਖਾਲਿਸਤਾਨ ਸਮਰੱਥਕ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੂੰ ਮਿਲਣ ਜਾਣਗੇ ਤੇ ਪੰਜਾਬ ਦੇ ਲੱਖਾਂ ਵੋਟਰਾਂ ਵਿੱਚ ਨਿਰਾਸ਼ਤਾ ਅਤੇ ਦੁਬਿਧਾ ਪੈਦਾ ਕੀਤੀ ਹੈ। ਅਲੱਗਵਾਦ ਵਿਚਾਰਧਾਰਾ ਨੂੰ ਭਾਜਪਾ ਨੇ ਕਦੇ ਵੀ ਨਰਮੀ ਨਾਲ ਨਹੀਂ ਲਿਆ।ਪਰ ਰਵਨੀਤ ਸਿੰਘ ਬਿੱਟੂ ਵਰਗੇ ਆਗੂ ਵਲੋਂ ਭਾਜਪਾ ਦੀ ਵਿਚਾਰਧਾਰਾ ਦੇ ਉਲਟ ਜਾ ਕੇ ਆਪਣੇ ਬਿਆਨ ਦੇਣੇ ਸ਼ੋਭਾ ਨਹੀਂ ਦਿੰਦੇ। ਜਦ ਕਿ ਰਵਨੀਤ ਬਿੱਟੂ ਚੋਣਾਂ ਲੜਨ ਸਮੇਂ ਇਨ੍ਹਾਂ ਅਲੱਗਵਾਦਾਂ ਦੇ ਖਿ਼ਲਾਫ ਬਿਆਨ ਦਿੰਦੇਸ ਨ ਕਿ ਉਹ ਰਿਹਾਅ ਨਹੀਂ ਹੋਣੇ ਚਾਹੀਦੇ। ਇਹਨਾ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਰਾਜ ਸੂਚਨਾ ਕਮਿਸ਼ਨਰ ਸ: ਨਿਧੱੜਕ ਸਿੰਘ ਬਰਾੜ ਨੇ ਇਕ ਬਿਆਨ ਜਾਰੀ ਕਰਦਿਆਂ ਕੀਤਾ। ਸਰਦਾਰ ਬਰਾੜ ਨੇ ਵਿਸਥਾਰ ਵਿੱਚ ਜਾਂਦਿਆਂ ਕਿਹਾ ਪੰਜਾਬ ਵਿਚ ਭਾਜਪਾ ਨੇ ਇਕੱਲੇ ਅਪਣੇ ਦਮ ਤੇ 23 ਵਿਧਾਨ ਸਭਾ ਹਲਕਿਆਂ ਵਿੱਚ ਅੱਗੇ ਰਹਿ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਭਾਜਪਾ ਦੀ ਇੱਕਲੇ ਚੱਲਣ ਦੀ ਰਣਨੀਤੀ ਕਾਮਯਾਬ ਰਹੀ ਹੈ। ਭਾਜਪਾ ਹਾਈ ਕਮਾਂਡ ਤੇ ਪੰਜਾਬ ਭਾਜਪਾ ਨੇ ਸਖ਼ਤ ਮਿਹਨਤ ਕੀਤੀ ਹੈ ਤੇ ਪੰਜਾਬ ਦੇ ਹਰ ਹਲਕੇ ਵਿੱਚ ਆਪਣੀਆਂ ਜੜ੍ਹਾਂ ਮਜਬੂਤ ਲਈਆਂ ਹਨ, ਸਪੱਸ਼ਟ ਹੈ ਕਿ ਇਸੇ ਰਣਨੀਤੀ ਤੇ ਚਲ ਕੇ ਹੀ ਅਸੀਂ 2027 ਵਿਚ ਪੰਜਾਬ ਵਿਚ ਸਰਕਾਰ ਬਣਾਉਣ ਦੇ ਸਮਰਥ ਹੋਵਾਂਗੇ ।
ਬਰਾੜ ਨੇ ਕਿਹਾ ਕਿ ਭਾਵੇਂ ਹਾਰਨ ਦੇ ਬਾਵਜੂਦ ਭਾਜਪਾ ਹਾਈ ਕਮਾਨ ਨੇ ਸ: ਰਵਨੀਤ ਸਿੰਘ ਬਿੱਟੂ ਨੂੰ ਮੰਤਰੀ ਬਣਾ ਕੇ ਪੰਜਾਬ ਨੂੰ ਪ੍ਰਤੀਨਿਧਤਾ ਦਿੱਤੀ ਹੈ । ਪਰ ਬਿੱਟੂ ਮੰਤਰੀ ਬਣ ਕੇ ਜੋ ਬਿਆਨ ਦੇ ਰਹੇ ਹਨ ੳਹ ਭਾਜਪਾ ਸਮਰਥਕਾਂ, ਵਰਕਰਾਂ ਅਤੇ ਆਮ ਸ਼ਾਂਤੀ ਪਸੰਦ ਪੰਜਾਬੀਆਂ ਵਿਚ ਡਰ ਦਾ ਮਾਹੌਲ ਬਣਾ ਰਿਹਾ ਹੈ। ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਬਿੱਟੂ ਆਪਣੀ ਬਿਆਨ ਬਾਜੀ ਨਾਲ ਪਾਰਟੀ ਦੀ ਵਿਚਾਰਧਾਰਾ ਨੂੰ ਢਾਹ ਲਾ ਰਹੇ ਹਨ।ਜਿਸ ਕਰਕੇ ਪੰਜਾਬ ਦੇ ਲੋਕ ਫਿਰ ਸਹਿਮ ਚ ਹਨ ਕਿ ਜਿਸ ਪਾਰਟੀ ਨੂੰ ਅਸੀਂ ਦੇਸ਼ਪ੍ਰਸਤ ਅਤੇ ਸਖਤ ਫੈਸਲੇ ਲੈਣ ਕਰਕੇ ਸਮਰਥਨ ਕੀਤਾ ਉਸ ਪਾਰਟੀ ਚ ਸ਼ਾਮਲ ਹੋਏ ਆਗੂ ਪਾਰਟੀ ਦੀ ਵਿਚਾਰਧਾਰਾ ਦੇ ਉਲਟ ਅਲੱਗਵਾਦ ਦਾ ਰਾਗ ਅਲਾਪਣ ਵਾਲੇ ਲੋਕਾਂ ਨਾਲ਼ ਸਾਂਝ ਭਿਆਲੀ ਵਰਗੇ ਬਿਆਨ ਦੇ ਰਹੇ ਹਨ। 
*ਬਿੱਟੂ ਨੂੰ ਹੁਣ ਕਾਂਗਰਸ ਦੀ ਦੋ-ਮੂੰਹੀਂ ਰਾਜਨੀਤੀ ਭੁੱਲ ਕੇ ਯਾਦ ਰੱਖਣਾ ਚਾਹੀਦਾ ਹੈ ਕਿ ? ਹੁਣ ਦੁਨੀਆ ਦੀ ਸਭ ਤੋਂ ਵੱਡੀ ਰਾਸ਼ਟਰਵਾਦੀ ਪਾਰਟੀ ਦੇ ਨੇਤਾ ਅਤੇ ਸਰਕਾਰ ਵਿਚ ਮੰਤਰੀ ਹਨ*
ਮੈਂ ਉਹਨਾਂ ਲੱਖਾਂ ਪਾਰਟੀ ਵਰਕਰਾਂ ਦੇ ਜਜ਼ਬਾਤਾਂ ਦੀ ਕਦਰ ਕਰਦਾਂ ਹੋਇਆ ਕੇਂਦਰੀ ਰਾਜ ਮੰਤਰੀ ਸ ਰਵਨੀਤ ਸਿੰਘ ਬਿੱਟੂ ਦੇ ਉਸ ਬਿਆਨ ਦਾ ਸਖ਼ਤ ਵਿਰੋਧ ਕਰਦਾ ਹਾਂ ਜਿਸ ਵਿੱਚ ਉਸਨੇ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੂੰ ਮਿਲਣ ਦੀ ਗੱਲ ਕੀਤੀ ਹੈ। ਬਰਾੜ ਨੇ ਕਿਹਾ ਕਿ ਮੈਂ ਪਾਰਟੀ ਹਾਈ ਕਮਾਨ ਦੇ ਵੱਡੇ ਨੇਤਾਵਾਂ, ਪਾਰਟੀ ਪ੍ਰਧਾਨ ਸ੍ਰੀ ਜੇ ਪੀ ਨੱਢਾ ਜੀ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੂੰ ਬਿੱਟੂ ਨੂੰ ਅਜਿਹੇ ਬਿਆਨ ਦੇ ਕੇ ਪਾਰਟੀ ਦਾ ਨੁਕਸਾਨ ਕਰਨ ਤੋਂ ਰੋਕਣ ਲਈ ਪੱਤਰ ਵੀ ਲਿਖਾਂਗਾ
