ਐਡਵੋਕੇਟ ਤਜਿੰਦਰ ਸਿੰਘ ਦੀ ਸਿ਼ਕਾਇਤ ਤੇ ਸਿਵਲ ਹਸਪਤਾਲ ਲੁਧਿਆਣਾ ਵਿਚ 5 ਨਵਜੰਮੇ ਬੱਚਿਆਂ ਦੀ ਮੋਤ ਤੇ ਕਮਿਸ਼ਨ ਨੇ ਲਿਆ ਨੋਟਿਸ
ਲੁਧਿਆਣਾ (ਅੰਕੁਰ) :- ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ 9 ਸਾਲਾਂ ਪਹਿਲਾਂ (ਨਵੰਬਰ 2015) ਵਿਚ ਸਿਵਲ ਹਸਪਤਾਲ ਵਿਚ 5 ਨਵਜੰਮੇ ਬੱਚਿਆ ਦੀ ਮੋਤ ਸਬੰਧੀ ਐਡਵੋਕੇਟ ਤਜਿੰਦਰ ਸਿੰਘ ਵੱਲੋਂ ਸਿ਼ਕਾਇਤ ਦਰਜ ਕਰਵਾਈ ਗਈ ਸੀ, ਜਿਸ ਤੇ ਇਨਕੁਆਰੀ ਕਮੇਟੀ ਨੇ ਜੋ ਜਾਂਚ ਰਿਪੋਰਟ ਮਾਨਯੋਗ ਪੰਜਾਬ ਰਾਜ ਮਨੱੁਖੀ ਅਧਿਕਾਰ ਕਮਿਸ਼ਨ ਨੂੰ ਸੋਂਪੀ ਸੀ ਉਸ ਤੇ ਕਮਿਸ਼ਨ ਨੇ ਅਸੰਤੁਸ਼ਟੀ ਪ੍ਰਗਟ ਕੀਤੀ ਸੀ, ਅਤੇ ਉਹਨਾਂ ਨੇ ਇਸ ਵਿਚ ਜਿੰਮੇਵਾਰ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਲਈ ਲਿਿਖਆ ਸੀ, ਪਰ ਬਾਰ ਬਾਰ ਕੇਸਾਂ ਦੀ ਸੁਣਵਾਈ ਦੋਰਾਨ ਸਿਹਤ ਵਿਭਾਗ ਦੇ ਕਿਸੇ ਵੀ ਅਧਿਕਾਰੀ ਨੇ ਇਸ ਸਬੰਧੀ ਕੋਈ ਰਿਪੋਰਟ ਦੁਬਾਰਾ ਪੇਸ਼ ਨਾ ਕਰਨ ਤੇ ਮਾਨਯੋਗ ਕਮਿਸ਼ਨ ਨੇ ਸਖ਼ਤ ਕਦਮ ਚੁੱਕਿਆ ਅਤੇ ਕਮਿਸ਼ਨ ਨੇ ਆਪਣੇ ਹੁਕਮਾਂ ਵਿਚ ਲਿਿਖਆ ਹੈ ਕਿ ਬਾਰ ਬਾਰ ਪੱਤਰ ਵਿਹਾਰ ਕਰਨ ਦੇ ਬਾਵਜੂਦ ਅਧਿਕਾਰੀਆਂ ਨੇ ਕਮਿਸ਼ਨ ਦੇ ਹੁਕਮਾਂ ਦੀ ਤੋਹਿਨ ਕੀਤੀਹੈ ਅਤੇ ਮਾਨਯੋਗ ਕਮਿਸ਼ਨ ਨੇ ਅਦਾਲਤੀ ਮਾਨਹਾਨੀ ਦੇ ਸੈਕਸ਼ਨ 16 ਪ੍ਰੋਟੇਕਸ਼ਨ ਆਫ ਹਿਊਮਨ ਰਾਈਟਸ ਐਕਟ 1993 ਦੇ ਤਹਿਤ ਨੋਟਿਸ ਜਾਰੀ ਕੀਤਾ ਗਿਆ ਹੈ। ਉਹਨਾਂ ਆਪਣੇ ਹੁਕਮਾਂ ਵਿਚ ਲਿਿਖਆ ਹੈ ਕਿ ਕਿਉ ਨਾ ਸਿਵਲ ਸਰਜਨ ਡਾਕਟਰ ਰੇਨੂ ਛੱਤਵਾਲ, ਡਾ: ਪਰਵਿੰਦਰਪਾਲ ਸਿੰਘ ਸਿੱਧੂ ਸੀਨੀਅਰ ਮੈਡੀਕਲ ਅਫਸਰ, ਸਿਵਲ ਹਸਪਤਾਲ ਲੁਧਿਆਣਾ ਖਿਲਾਫ ਕਿਉ ਨਾ ਸਖ਼ਤ ਕਾਰਵਾਈ ਕੀਤੀ ਜਾਵੇ ? ਉਹਨਾਂ ਨੂੰ ਅਗਲੀ ਤਾਰੀਖ 22-8-2024 ਤੱਕ ਦਿੱਤਾ ਜਾਵੇ ਨਹੀਂ ਤਾਂ ਅਗਲੀ ਤਾਰੀਖ ਤੇ ਇਕਤਰਫਾ ਕਾਰਵਾਈ ਕੀਤੀ ਜਾਵੇਗੀ।
