ਲੁਧਿਆਣਾ (ਅਮਨਦੀਪ ਕੋਰ):-
ਜ਼ੋਨ-ਸੀ ਦਫ਼ਤਰ ਦੇ ਬਾਹਰ ਕੌਂਸਲਰ ਵੱਲੋਂ ਸਿਫ਼ਾਰਸ਼ ਕੀਤੀ ਗਈ ਰੇਹੜੀ ਨੂੰ ਹਟਾਉਣ ਦੀ ਕਾਰਵਾਈ ਨਗਰ ਨਿਗਮ ਜੋਨ ਸੀ ਦੇ ਇੰਸਪੈਕਟਰ ਲਈ ਮਹਿੰਗੀ ਸਾਬਤ ਹੋਈ, ਜਿਸ ਤਹਿਤ ਉਨ੍ਹਾਂ ਤੋਂ ਤਹਿਬਾਜ਼ਰੀ ਸ਼ਾਖਾ ਦਾ ਚਾਰਜ ਵਾਪਸ ਲੈ ਲਿਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜ਼ੋਨਲ ਕਮਿਸ਼ਨਰ ਵੱਲੋਂ ਗਿੱਲ ਰੋਡ ‘ਤੇ ਜ਼ੋਨ-ਸੀ ਦਫ਼ਤਰ ਦੇ ਬਾਹਰ ਲੱਗ ਰਹੀਆਂ ਰੇਹੜੀਆਂ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਸਨ। ਇਸ ਦੌਰਾਨ ਕੌਂਸਲਰ ਵੱਲੋਂ ਸਿਫ਼ਾਰਸ਼ ਕੀਤੀ ਰੇਹੜੀ ਨੂੰ ਛੱਡ ਦਿੱਤੇ ਜਾਣ ‘ਤੇ ਬਾਕੀ ਰੇਹੜੀ ਫੜੀ ਵਾਲਿਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਕੌਂਸਲਰ ਵੱਲੋਂ ਸਿਫ਼ਾਰਸ਼ ਕੀਤੀ ਗਈ ਰੇਹੜੀ ਨੂੰ ਵੀ ਹਟਾਉਣਾ ਪਿਆ।
ਇਸ ‘ਤੌ ਪਹਿਲਾਂ ਉਕਤ ਰੇਹੜੀ ਵਾਲੇ ਨੇ ਤਹਿਬਜ਼ਾਰੀ ਸ਼ਾਖਾ ਦੇ ਕਰਮਚਾਰੀਆਂ ਨਾਲ ਝਗੜਾ ਕੀਤਾ ਅਤੇ ਫਿਰ ਕੌਂਸਲਰ ਨੇ ਫ਼ੋਨ ਕਰਕੇ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ। ਕੌਂਸਲਰ ਨੇ ਝਗੜੇ ਨੂੰ ਮੁੱਦਾ ਬਣਾਇਆ ਅਤੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਅਧਿਕਾਰੀਆਂ ਕੋਲ ਗਿਆ ਅਤੇ ਆਪਣਾ ਇਤਰਾਜ਼ ਦਰਜ ਕਰਵਾਇਆ, ਜਿਸਦਾ ਨਤੀਜਾ ਵਧੀਕ ਕਮਿਸ਼ਨਰ ਦੁਆਰਾ ਜਾਰੀ ਇੱਕ ਹੁਕਮ ਦੇ ਰੂਪ ਵਿੱਚ ਸਾਹਮਣੇ ਆਇਆ ਜਿਸ ਦੇ ਤਹਿਤ ਕਰਮਚਾਰੀ ਤੋਂ ਤਹਿਬਾਜ਼ਾਰੀ ਸ਼ਾਖਾ ਦਾ ਚਾਰਜ ਵਾਪਸ ਲੈ ਲਿਆ ਗਿਆ ਹੈ। ਇਸ ਵਿੱਚ ਤਹਿਬਜਾਰੀ ਦੇ ਕਰਮਚਾਰੀਆਂ ਦਾ ਕੀ ਕਸੂਰ ਹੈ ਜੌ ਇਨਾ ਕੋਲ਼ੋਂ ਚਾਰਜ ਵਾਪਿਸ ਲੈ ਲਿਆ ਗਿਆ ਹੈ ਅਗਰ ਅਧਿਕਾਰੀ ਕਮਿਸ਼ਨਰ ਦੇ ਹੁਕਮ ਦੀ ਪਾਲਣਾ ਨੀ ਕਰਦੇ ਤਾਂ ਮਰਦੇ ਅਗਰ ਕੌਂਸਲਰ ਦੀ ਸਫ਼ਾਰਿਸ਼ ਨੀ ਮੰਨਦੇ ਤਾਂ ਮਰਦੇ ਹਨ ।ਇਥੇ ਦੱਸਣਯੋਗ ਹੈ ਕਿ ਸ਼ਹਿਰ ਵਿਚ ਤਹਿਬਾਜਾਰੀ ਵਿਭਾਗ ਦਾ ਕੰਮਕਾਜ ਕਰਨਾ ਬਹੁਤ ਅੋਖਾ ਹੋਇਆ ਹੈ, ਕਿਉਂਕਿ ਹਰ ਇਕ ਰੇਹੜੀ ਵਾਲਾ ਆਪਣੀ ਸਿਫਾਰਸ਼ ਵਿਧਾਇਕ, ਕੋਂਸਲਰ ਅਤੇ ਇਥੋਂ ਤੱਕ ਐਮ ਪੀ ਤੱਕ ਚੁੱਕੀ ਫਿਰਦਾ ਹੈ, ਇਥੋਂ ਤੱਕ ਕਈ ਵਾਰ ਸੁਣਨ ਵਿਚ ਆਇਆ ਹੈ ਕਿ ਜਦ ਤਹਿਬਾਜਾਰੀ ਵਿਭਾਗ ਦਾ ਅਮਲਾ ਕੋਈ ਕਾਰਵਾਈ ਕਰਦਾ ਹੈ ਤਾਂ ਉਚੱ ਨੇਤਾਵਾਂ ਅਤੇ ਅਫਸਰਾ ਦਾ ਫੋਨ ਦੀ ਘੰਟੀਆਂ ਵੱਜਣ ਲੱਗ ਪੈਂਦੀਆਂ ਹਨ ਕਿ ਉਹਨਾਂ ਦੀ ਰੇਹੜੀਆਂ ਛੱਡੋ। ਕੀ ਇਸ ਲਈ ਨੇਤਾ ਲੋਕ ਜਿੰਮੇਵਾਰ ਨਹੀ ਹਨ ? ਉਚੱ ਅਧਿਕਾਰੀਆਂ ਨੂੰ ਵੀ ਚਾਹੀਦਾ ਹੈ ਕਿ ਬਿਨਾਂ ਸਪੱਸ਼ਟੀਕਰਨ ਲਏ ਕਿਸੇ ਵੀ ਮੁਲਾਜ਼ਮ ਨੂੰ ਤੁਰੰਤ ਪ੍ਰਭਾਵ ਬਦਲਣਾ ਗਲਤ ਹੈ।
ਇਹ ਕੋਈ ਨਵੀਂ ਗੱਲ ਨਹੀਂ ਹੈ ਕਿ ਕਰਮਚਾਰੀਆਂ ਨਾਲ ਧੱਕਾ ਹੋਇਆ ਅਕਸਰ ਕਰਮਚਾਰੀਆਂ ਨਾਲ ਧੱਕਾ ਹੀ ਹੁੰਦਾ ਹੈ
ਕਮਿਸ਼ਨਰ ਸਾਹਿਬ ਇਸ ਵੱਲ ਧਿਆਨ ਦਿਓ ਜੀ ਆਪਣੇ ਕਰਮਚਾਰੀਆਂ ਤੇ ਇਸ ਤਰਾਂ ਜ਼ੁਲਮ ਨਾ ਕਰੋਂ ਇਸ ਨਾਲ ਕਰਮਚਾਰੀਆਂ ਦਾ ਮਨੋਬਲ ਡਿਗਦਾ ਹੈ ਜੋ ਇਮਾਨਦਾਰੀ ਨਾਲ ਕੰਮ ਕਰਦੇ ਉਨ੍ਹਾਂ ਨੂੰ ਇਮਾਨਦਾਰੀ ਨਾਲ ਉਸ ਜਗ੍ਹਾ ਤੇ ਹੀ ਕੰਮ ਕਰਨ ਦਿਉ ਜੀ।
