ਲੁਧਿਆਣਾ (ਤਜਿੰਦਰ ਸਿੰਘ);- ਲੁਧਿਆਣਾ ਨਗਰ ਨਿਗਮ ਦੀ ਤਹਿਬਾਜਾਰੀ ਸ਼ਾਖਾ ਜੋ਼ਨ ਏ ਦੀ ਟੀਮ ਮਾਨਯੋਗ ਕਮਿਸ਼ਨਰ ਸਾਹਿਬ ਦੇ ਹੁਕਮਾਂ ਅਤੇ ਸੁਪਰਡੰਟ ਸਾਹਿਬ ਦੀ ਨਿਗਰਾਨੀ ਹੇਠ ਸ੍ਰੀ ਸੰਜੀਤ ਕੁਮਾਰ ਇੰਸਪੈਕਟਰ ਵੱਲੋਂ ਘੰਟਾ ਘਰ ਦੇ ਕੋਲੋ ਸੜਕਾਂ ਤੇ ਜੋ ਸਟਾਲ ਅਤੇ ਰੇਹੜੀਆਂ ਸਨ ਉਹ ਖਾਲੀ ਕਰਵਾਏ ਗਏ ਤਾਂ ਕਿ ਪਬਲਿਕ ਨੂੰ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਾ ਆਵੇ। ਪਿੱਛਲੇ ਕਈ ਦਿਨਾਂ ਤੋਂ ਲੋਕਾਂ ਨੂੰ ਟ੍ਰੈੁਫਿਕ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸ੍ਰੀ ਸੰਜੀਤ ਕੁਮਾਰ ਦੁਆਰਾ ਇਸ ਜਗ੍ਹਾ ਤੇ ਕਾਰਵਾਈ ਕਰਕੇ ਬਹੁਤ ਹੀ ਵਧੀਆ ਕਾਰਜ ਕੀਤਾ ਹੈ, ਜਿਸਦੀ ਹਰ ਪਾਸੇ ਪ੍ਰਸ਼ੰਸ਼ਾ ਹੋ ਰਹੀ ਹੈ। ਸੀ੍ਰ ਸੰਜੀਤ ਕੁਮਾਰ ਨੇ ਦੱਸਿਆ ਕਿ ਅਸੀਂ ਲੋਕਾਂ ਦੀ ਸਹੂਲਤ ਲਈ ਖੜ੍ਹੇੁ ਹਾਂ ਕਿਸੇੁ ਨੂੰ ਵੀ ਸੜਕਾਂ ਤੇ ਆਵਾਜਾਈ ਨੂੰ ਰੋਕਣ ਦਾ ਕੋਈ ਅਧਿਕਾਰ ਨਹੀਂ ਹੈ। ਜੇਕਰ ਕੋਈ ਵੀ ਵਿਅਕਤੀ ਇਸ ਤਰਾ੍ਹ ਕਰੇਗਾ ਉਸ ਦਾ ਸਮਾਨ ਅਤੇ ਰੇਹੜੀ ਵਗੈਰਾ ਵੀ ਜਬਤ ਹੋਵੇਗਾ।
ਉਹਨਾਂ ਪਬਲਿਕ ਨੂੰ ਵੀ ਅਵੇਅਰ ਕੀਤਾ ਕਿ ਸੜਕਾਂ ਤੇ ਕਿਸੇ ਕਿਸਮ ਦੀ ਕੋਈ ਰੇਹੜੀ ਫੜੀ ਨਾ ਲੱਗਾਈ ਜਾਵੇ ਜਿਸ ਨਾਲ ਆਵਾਜਾਈ ਵਿਚ ਵਿਘਨ ਪਵੇ। ਘੰਟਾ ਘਰ ਸ਼ਹਿਰ ਦਾ ਭੀੜ ਭਾੜ ਵਾਲਾ ਇਲਾਕਾ ਹੋਣ ਕਰਕੇ ਇਥੇ ਟ੍ਰੈਫਿਕ ਦੀ ਸਮੱਸਿਆ ਬਹੁਤ ਰਹਿੰਦੀ ਸੀ, ਸਵੇਰੇ ਅਤੇ ਸ਼ਾਮ ਨੂੂੰ ਇਥੇ ਬਹੁਤ ਭੀੜ ਹੁੰਦੀ ਸੀ। ਪਰ ਤਹਿਬਾਜਾਰੀ ਵਿਭਾਗ ਨੇ ਇਥੋਂ ਕਬਜ਼ੇ ਖਾਲੀ ਕਰਵਾ ਕੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਦਿੱਤੀ ਹੈ। ਭਾਜਪਾ ਦੀ ਯੁਵਾ ਨੇਤਾ ਸ੍ਰੀਮਤੀ ਜਗਜੀਤ ਕੋਰ ਨੇ ਕਿਹਾ ਕਿ ਅਜਿਹੇ ਕਾਬਲ ਅਫਸਰਾਂ ਨੂੰ ਪ੍ਰਸ਼ੰਸ਼ਾ ਪੱਤਰ ਦੇਣਾ ਬਣਦਾ ਹੈ।
