ਲੁਧਿਆਣਾ (ਅੰਕੁਰ):-ਅੱਜ ਜਿਮਨੀ ਚੋਣਾਂ ਵਿਚ ਅਕਾਲੀ ਦਲ ਨੂੰ ਉਸ ਸਮੇਂ ਹੋਰ ਮਜਬੂਤੀ ਮਿਲੀ ਜਦੋ ਐਡਵੋਕੇਟ ਤਜਿੰਦਰ ਸਿੰਘ ਤੇ ਉਹਨਾਂ ਦੇ ਸਾਥੀਆਂ ਵੱਲੋਂ ਮੁੜ ਅਕਾਲੀ ਦਲ ਵਿਚ ਘਰ ਵਾਪਸੀ ਕੀਤੀ ਗਈ, ਪਿੱਛਲੇ ਸਾਲਾਂ ਤੋਂ ਐਡਵੋਕੇਟ ਤਜਿੰਦਰ ਸਿੰਘ ਅਕਾਲੀ ਦਲ ਤੋਂ ਵੱਖ ਹੋ ਗਏ ਸਨ, ਹੁਣ ਉਹਨਾਂ ਨੇ ਸ[ ਪਰਉਪਕਾਰ ਸਿੰਘ ਘੁੰਮਣ ਵਰਗੇ ਇਮਾਨਦਾਰ ਅਤੇ ਸਾਫ ਸੁੱਥਰੇ ਵਿਅਕਤੀ ਨੂੰ ਟਿਕਟ ਦੇ ਕੇ ਜੋ ਭਰੋਸਾ ਜਿਤਾਇਆ ਹੈ ਉਸ ਤੇ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ। ਅੱਜ ਮਾਲ ਰੋਡ ਵਿਖੇ ੁਖਬੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਸ:ਪਰਉਪਕਾਰ ਸਿੰਘ ਘੁੰੰਮਣ ਸਾਹਿਬ ਦੇ ਚੋਣ ਪ੍ਰਚਾਰ ਦੋਰਾਨ ਐਡਵੋਕੇਟ ਤਜਿੰਦਰ ਸਿੰਘ ਨੂੰ ਅਕਾਲੀ ਦਲ ਵਿਚ ਵਾਪਸੀ ਕਰਵਾਈ ਗਈ ਅਤੇ ਉਹਨਾਂ ਨੂੰ ਆਉਣ ਵਾਲੇ ਸਮੇਂ ਵਿਚ ਪਾਰਟੀ ਵਿਚ ਬਣਦਾ ਸਨਮਾਨ ਦੇਣ ਦਾ ਭਰੋਸਾ ਦਿੱਤਾ। ਇਸ ਮੋੇਕੇ ਤੇ ਕਮਲ ਚੇਤਲੀ, ਸ਼ਰਨਜੀਤਸਿੰਘ ਢਿੱਲੋ ਸਾਬਕਾ ਮੰਤਰੀ, ਮਹੇਸ਼ਇੰਦਰ ਸਿੰਘ ਗਰੇਵਾਲ ਸਾਬਕਾ ਵਿਧਾਇਕ, ਵਪਾਰਕ ਸੰਗਠਨਾਂ ਦੇ ਮੁੱਖੀ ਆਦਿ ਸ਼ਾਮਲ ਸਨ। ਸ੍ਰੀ ਤਜਿੰਦਰ ਸਿੰਘ ਨੇ ਕਿਹਾ ਕਿ ਲੋਕਾਂ ਦਾਂ ਇਸ ਝੂਠੀ ਸਰਕਾਰ ਤੋਂ ਮਨ ਅੱਕ ਚੁੱਕਾ ਹੈ ਅਤੇ ਆਮ ਕਹਿਣ ਵਾਲੀ ਹੁਣ ਕਿਸ ਤਰ੍ਹਾਂ ਖਾਂਸ ਹੋਈ ਹੈ ਇਸ ਬਾਰੇ ਲੋਕ ਹੁਣ ਭਲੀ ਭਾਂਤ ਜਾਣਦੇ ਹਨ, ਉਹਨਾਂ ਕਿਹਾ ਕਿ ਐਡਵੋਕੇਟ ਘੁੰਮਣ ਜਿੱਤ ਕੇ ਵਿਧਾਨਸਭਾ ਵਿਚ ਜਾਣਗੇ ਅਤੇ ਹਲਕਾ ਪੱਛਮੀ ਹੀ ਨਹੀ ਪੰਜਾਬ ਦੇ ਬਹੁਪੱਖੀ ਵਿਕਾਸ ਲਈ ਬੋਲਣਗੇ।
