ਪੰਜਾਬ ਦੀਆਂ ਨਗਰ ਨਿਗਮਾਂ ਚ ਕਰੰਟ ਡਿਊਟੀ ਚਾਰਜ ਤੇ ਬੈਠੇ ਏਟੀਪੀ ਨੂੰ ਮੁੱਖ ਮੰਤਰੀ ਸਾਹਿਬ ਦੇ ਹੁਕਮਾਂ ਦੀ ਨਹੀਂ ਹ ਪ੍ਰਵਾਨ ਚੰਡੀਗੜ੍ਹ ਮਾਨਯੋਗ ਪੰਜਾਬ ਸਰਕਾਰ ਨੇ ਕਰੰਟ ਡਿਊਟੀ ਚਾਰਜ ਤੇ ਬੈਠੇ ਸਾਰੇ ਅਧਿਕਾਰੀਆਂ ਦੀ ਸੇਵਾਵਾਂ ਖਤਮ ਕਰਕੇ ਉਹਨਾਂ ਨੂੰ ਵਾਪਸ ਉਹਨਾਂ ਦੇ ਅਹੁਦੇ ਤੇ ਭੇਜਣ ਦੀਆਂ ਹਦਾਇਤਾਂ ਕੀਤੀਆਂ ਸਨ। ਪਰ ਪੰਜਾਬ ਦੀਆਂ ਨਗਰ ਨਿਗਮਾਂ ਵਿੱਚ ਬੈਠੇ ਖਾਸ ਕਰ ਲੁਧਿਆਣਾ ਪਟਿਆਲਾ ਜਲੰਧਰ ਵਿਖੇ ਕਈ ਜੋ ਬਿਲਡਿੰਗ ਸਪੈਕਟਰ ਹਨ ਉਹਨਾਂ ਨੂੰ ਏਟੀਪੀ ਦਾ ਕਰੰਟ ਡਿਊਟੀ ਚਾਰਜ ਦਿੱਤਾ ਗਿਆ ਜੋ ਕਿ ਸਰਾਸਰ ਨੀਮਾਂ ਦੇ ਗਲਤ ਹੈ ਪੰਜਾਬ ਸਰਕਾਰ ਦੇ ਹੁਕਮਾਂ ਨੂੰ ਮੂੰਹ ਚੜਾਉਂਦੇ ਹੋਏ ਇਹ ਏਟੀਪੀ ਸਰਕਾਰ ਦੇ ਹੁਕਮਾਂ ਦੀ ਪਰਵਾਹ ਨਹੀਂ ਕਰਦੇ ਅਤੇ ਪਤਾ ਨਹੀਂ ਮਾਨਯੋਗ ਮੁੱਖ ਮੰਤਰੀ ਅਤੇ ਜਿਲ੍ਹੇ ਦੇ ਵਿਧਾਇਕ ਇਹਨਾਂ ਤੇ ਕਿਉਂ ਮਿਹਰਬਾਨ ਹਨ। ਕੀ ਉਹਨਾਂ ਨੂੰ ਪੰਜਾਬ ਸਰਕਾਰ ਤੇ ਹੁਕਮਾਂ ਦੀ ਕੋਈ ਪਰਵਾਹ ਨਹੀਂ ਹੀਆਂ ਜਾਂ ਉਹ ਜਾਣ ਬੁਝ ਕੇ ਆਪਣੇ ਚਹੇਤੇ ਬਿਲਡਿੰਗ ਸਪੈਕਟਰਾਂ ਨੂੰ ਏਟੀਪੀ ਲਗਾ ਕੇ ਉਹਨਾਂ ਵੱਲੋਂ ਉਹਨਾਂ ਦਾ ਲਾਹਾ ਲੈ ਰਹੇ ਨੇ ਸਾਡੀ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬੇਨਤੀ ਹੈ ਕਿ ਨਗਰ ਨਿਗਮਾਂ ਵਿੱਚ ਬਿਲਡਿੰਗ ਸਪੈਕਟਰ ਜੋ ਏਟੀਪੀ ਦਾ ਕਰੰਟ ਡਿਊਟੀ ਚਾਰਜ ਲੈ ਕੇ ਬੈਠੇ ਹਨ ਉਹਨਾਂ ਨੂੰ ਤੁਰੰਤ ਪ੍ਰਭਾਵ ਇਸ ਅਹੁਦੇ ਤੋਂ ਰਿਮੂਵ ਕਰਕੇ ਕਿਸੇ ਹੋਰ ਚੰਗੇ ਰੈਗੂਲਰ ਏਟੀਪੀ ਲਗਾਏ ਜਾਣ ਤਾਂ ਕਿ ਕੰਮ ਸੁਚਾਰੂ ਰੂਪ ਚ ਚੱਲ ਸਕੇ ਅਤੇ ਇਹ ਵੀ ਵੇਖਣ ਵਿੱਚ ਆਇਆ ਹੈ ਕਿ ਬਿਲਡਿੰਗ ਸਪੈਕਟਰਾਂ ਨੂੰ ਵਿਧਾਨ ਸਭਾ ਹਲਕੇ ਵਾਈਜ ਲਗਾਏ ਜਾ ਰਹੇ ਹਨ ਜੋ ਕਿ ਨੀਮਾ ਮੁਤਾਬਕ ਸਹੀ ਨਹੀਂ ਹਨ ਇਹ ਵੀ ਵੇਖਣ ਵਿੱਚ ਆਇਆ ਹੈ ਕੁਝ ਨੇਤਾ ਆਪਣੇ ਇਲਾਕਿਆਂ ਵਿੱਚ ਆਪਣੇ ਚਹੇਤੇ ਬਿਲਡਿੰਗ ਸਪੈਕਟਰਾਂ ਨੂੰ ਲਗਵਾ ਰਹੇ ਹਨ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਦੇ ਚਲਦੇ ਭਰਸ਼ਟਾਚਾਰ ਨੂੰ ਜੇਕਰ ਨੱਥ ਪਾਉਣੀ ਹੈ ਤਾਂ ਆਪਣੇ ਹੇਠਾਂ ਜਿਹੜੇ ਪਾਰਟੀ ਦੇ ਨੇਤਾ ਹਨ ਉਹਨਾਂ ਨੂੰ ਵੀ ਸਖਤ ਹਦਾਇਤਾਂ ਦਿੱਤੀਆਂ ਜਾਣ ਕੀ ਉਹ ਸਰਕਾਰੀ ਕੰਮ ਵਿੱਚ ਦੱਖਣਦਾਜੀ ਨਾ ਕਰਨ ਤਾਂ ਕਿ ਉਹਨਾਂ ਦੀ ਛਵੀ ਖਰਾਬ ਨਾ ਹੋਵੇ
