ਤੇਲੰਗਾਨਾ ਦੇ ਵਿਧਾਇਕ ਟੀ. ਰਾਜਾ ਸਿੰਘ, ਜੋ ਅਕਸਰ ਆਪਣੇ ਤਿੱਖੇ ਅਤੇ ਵਿਵਾਦਪੂਰਨ ਬਿਆਨਾਂ ਕਾਰਨ ਸੁਰਖੀਆਂ ਵਿੱਚ ਰਹਿੰਦੇ ਹਨ, ਨੇ ਇੱਕ ਵਾਰ ਫਿਰ ਸਿਆਸੀ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਦੇਸ਼ ਭਰ ਵਿੱਚ ‘ਦੋ ਬੱਚਿਆਂ ਦੀ ਨੀਤੀ’ ਲਾਗੂ ਕਰਨ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਹਿੰਦੂਆਂ ਨੂੰ ਆਪਣੇ ਘਰਾਂ ਵਿੱਚ ਲਾਇਸੰਸਸ਼ੁਦਾ ਹਥਿਆਰ ਰੱਖਣ ਲਈ ਵੀ ਕਿਹਾ ਹੈ।
