ਲੁਧਿਆਣਾ (ਤਜਿੰਦਰ ਸਿੰਘ):- ਪਿੱਛਲੇ ਦਿਨੀਂ ਬਾਰ ਐਸੋਸੀਏਸ਼ਨ ਲੁਧਿਆਣਾ ਦੀ ਚੋਣਾਂ ਵਿਚ ਯੰਗ ਵਕੀਲ ਸ੍ਰੀ ਚੇਤਨ ਵਰਮਾ ਜੋ ਕਿ ਬਾਰ ਕੋਂਸਲ ਪੰਜਾਬ ਐਂਡ ਹਰਿਆਣਾ ਦੇ ਮੈਂਬਰ ਵੀ ਹਨ ਉਹ ਪ੍ਰਧਾਨ ਚੁਣੇ ਅਤੇ ਉਹਨਾਂ ਦਾ ਸਵਾਗਤ ਸ੍ਰੀ ਐਨਡੀ ਸ਼ਰਮਾ ਵਕੀਲ ਅਤੇ ਸਮੂਹ ਵਕੀਲ ਭਾਈਚਾਰੇ ਵੱਲੋਂ ਕੀਤਾ ਗਿਆ। ਸ੍ਰੀ ਐਨਡੀ ਸ਼ਰਮਾ ਐਡਵੋਕੇਟ ਨੇ ਕਿਹਾ ਕਿ ਇਹ ਸਾਨੂੰ ਇਸ ਵਾਰ ਬਹੁਤ ਵਧੀਆ ਪ੍ਰਧਾਨ ਮਿਲੇ ਹਨ ਜੋ ਵਾਕਾਈ ਕਾਬਲ ਹਨ ਅਤੇ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਉਹ ਬਾਰ ਦੇ ਸਾਰੇ ਮੇੈਂਬਰਾਂ ਦੀ ਗੱਲਾਂ ਤੇ ਖਰਾ ਉਤਰਨਗੇ ਅਤੇ ਵਕੀਲ ਭਾਈਚਾਰੇ ਨਾਲ ਸਬੰੰਧਤ ਜੋ ਵੀ ਮਸਲੇ ਹਨ ਉਹ ਜਲਦ ਹੀ ਪੂਰੇ ਕਰਨਗੇ। ਸ੍ਰੀ ਐਨਡੀ ਸ਼ਰਮਾ ਨੇ ਕਿਹਾ ਕਿ ਸਾਨੂੰ ਵੀ ਆਪਸ ਵਿਚ ਸਾਰੇ ਗਿਲੇਸਿ਼ਕਵੇ ਤਿਆਗ ਕੇ ਨਵੀਂ ਬਾਰ ਦੇ ਮੈਂਬਰਾਂ ਦਾ ਸਵਾਗਤ ਕਰਨਾ ਚਾਹੀਦਾ ਹੈ ਅਤੇ ਨੋਜਵਾਨ ਲੋਕਾਂ ਨੂੰ ਮੋਕਾ ਦੇ ਕੇ ਇਸ ਵਾਰ ਬਾਰ ਦੇ ਮੈਂਬਰਾਂ ਨੇ ਇਤਿਹਾਸ ਰੱਚਿਆ ਹੈ। ਇਸ ਮੋਕੇ ਸ੍ਰੀ ਚੇਤਨ ਵਰਮਾ ਨੇ ਕਿਹਾ ਕਿ ਉਹ ਸਮਾਜ ਵਿਚਲੇ ਗਰੀਬ ਕੁੱਚਲੇ ਲੋਕਾਂ ਦੀ ਕਾਨੂੰਨੀ ਸਹਾਇਤਾ ਕਰਨ ਲਈ ਠੋਸ ਉੇੋਪਰਾਲੇ ਕਰਨਗੇ ਅਤੇ ਛੇਤੀ ਨਿਆਂ ਲਈ ਉਹ ਮਾਹਰਾਂ ਨਾਲ ਗੱਲ ਕਰਨਗੇ। ਸ੍ਰੀ ਵਰਮਾ ਨੇ ਕਿਹਾ ਜਨਤਾ ਦੀ ਸੁਵਿਧਾਵਾਂ ਨੂੰ ਵੀ ਇਸ ਵਾਰ ਖਿਆਲ ਰੱਖਿਆ ਜਾਵੇਗਾ,ਕਿਉਂਕਿ ਸਾਡੇ ਕਲਾਇੰਟ ਵੀ ਸੁਵਿਧਾ ਦੇ ਹੱਕਦਾਰ ਹਨ ਜੋ ਐਨਾ ਪੈਸਾ ਖਰਚ ਕਰਕੇ ਅਦਾਲਤਾਂ ਵਿਚ ਜਾਂਦੇ ਹਨ।
