ਲੁਧਿਆਣਾ (ਅੰਕੁਰ ਜੈਸਵਾਲ)਼:-ਸਬ ਰਜਿਸਟਰਾਰ ਪੱਛਮੀ ਵਿਚ ਜਦੋਂ ਤੋਂ ਇਕ ਕਲੱਰਕ ਨੇ ਆਕੇ ਅਹੁੱਦਾ ਸੰਭਾਲਿਆ ਹੈ ਉਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਉਸ ਦੇ ਆਉਂਦਿਆਂ ਜਿੱਥੇ ਏਜੰਟਾਂ ਅਤੇ ਪ੍ਰਾਪਰਟੀ ਨਾਲ ਕੰਮ ਕਰਨ ਵਾਲੇ ਬੇਸ਼ੱਕ ਖੁਸ਼ ਹੋਣ ਪਰ ਕਿਉਂਕਿ ਉਹ ਬਿਨਾਂ NOC ਅਤੇ ਜਾਅਲੀ NOC
ਦੇ ਕਈ ਰਜਿਸਟਰੀਆਂ ਉਹਨਾਂ ਦੀ ਪੈਸੇ ਲੈ ਕੇ ਕਰਵਾ ਦਿੰਦਾ ਸੀ। ਪਿੱਛਲੇ ਮਹੀਨਿਆਂ ਵਿਚ ਚਰਚਾ ਵਿਚ ਰਹੇ ਇਸ ਰਜਿਸਟਰੀ ਕਲੱਰਕ ਦੇ ਖਿਲਾਫ ਉਪਿੰਦਰ ਸਿੰਘ ਐਡਵੋਕੇਟ ਅਤੇ ਤਜਿੰਦਰ ਸਿੰਘ ਨੇ ਵੀ ਕੁਝ ਵਸੀਕੇ ਨੰਬਰ ਪਾ ਕੇ ਇਸ ਸਬੰਧੀ ਸਿ਼ਕਾਇਤ ਕੀਤੀ ਸੀ, ਜੋ ਕਿ ਫਿਲਹਾਲ ਜਾਂਚ ਐਸਡੀਐਮ ਪੱਛਮੀ ਕੋਲ ਠੰਡੇ ਬਸਤੇ ਵਿਚ ਪਈ ਹੈ। ਇਸ ਸਬੰਧ ਸਾਡੇ ਪੋਰਟਲ ਵੱਲੋਂ ਪਹਿਲਾਂ ਵੀ ਇਸ ਖਬਰ ਪ੍ਰਕਾਸਿ਼ਤ ਕੀਤੀ ਗਈ ਸੀ। ਸਿ਼ਕਾਇਤਕਰਤਾ ਸ੍ਰੀ ਤਜਿੰਦਰ ਸਿੰਘ ਨੇ ਦੱਸਿਆ ਕਿ ਉਹ ਕਈ ਵਾਰ ਦਫਤਰ ਐਸਡੀਐਮ ਪੱਛਮੀ ਗਏ ਪਰ ਐਸਡੀਐਮ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਜਲਦ ਹੀ ਉਹ ਕਾਰਵਾਈ ਆਰੰਭ ਕਰਨ ਗਏ, ਜਿਸ ਤੋਂ ਉਹਨਾਂ ਨੂੰ ਸ਼ੱਕ ਹੋਇਆ ਕਿ ਇਥੇ ਇਨਸਾਫ ਨਹੀਂ ਮਿਲਣਾ ਤਾਂ ਉਹਨਾਂ ਨੇ ਮਾਨਯੋਗ ਅਦਾਲਤਾਂ ਵੱਲ ਰੱੁਖ ਅਖਤਿਆਰ ਕੀਤਾ, ਜਿੱਥੇ ਉਹਨਾਂ ਨੇ ਮਿੱਤੀ: 4-9-2023 ਨੂੰ ਇਕ ਰਿਟ ਫਾਇਲ ਕੀਤੀ ਜਿੱਥੇ ਮਾਨਯੋਗ ਜੱਜ ਸਾਹਿਬ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਪਾਸੋਂ ਇਸ ਸਾਰੇ ਮਾਮਲੇ ਦੀ ਰਿਪੋਰਟ ਤਲਬ ਕਰ ਲਈ ਹੈ। ਸਿ਼ਕਾਇਤਕਰਤਾ ਤਜਿੰਦਰ ਸਿੰਘ ਨੇ ਕਿਹਾ ਕਿ ਉਹ ਇਸ ਸਾਰੇ ਮਾਮਲੇ ਨੂੰ ਨੰਗਾ ਕਰਨਗੇ ਅਤੇ ਉਹਨਾਂ ਕੋਲ ਰਿਟ ਲੱਗਾਉਣ ਤੋ ਬਾਅਦ ਵੀ ਕਈ ਵਸੀਕੇ ਮਿਲੇ ਹਨ ਜਿਨ੍ਹਾਂ ਵਿਚ ਬਹੁਤ ਸਾਰੀ ਬੇਨਿਯਮੀਆਂ ਸਨ ਅਤੇ ਜਿਨ੍ਹਾਂ ਨੂੰ ਰਿਸ਼ਵਤ ਦੇ ਬਲਬੂਤੇ ਤੇ ਤਸਦੀਕ ਕਰ ਦਿੱਤਾ ਗਿਆ।
