ਫਿਰੋਜ਼ਪੁਰ (ਵਿੱਕੀ):- ਪਿੱਛਲੇ ਕਈ ਦਿਨਾਂ ਤੋਂ ਪੰਜਾਬ ਵਿਚ ਸ਼ੋਸ਼ਲ ਮੀਡੀਆ ਤੇ ਐਕਟਿਵ ਰਹਿਣ ਵਾਲੇ ਅਤੇ ਹਰ ਰੇਡ ਵਿਚ ਆਪਣੀ ਵੀਡੀE ਬਣਾਉਣ ਵਾਲੇ ਸਿੰਘਮ ਨੂੰ ਉਸ ਸਮੇਂ ਵੱਡਾ ਝੱਟਕਾ ਲੱਗਾ ਜਦੋਂ ਉਹਨਾਂ ਨੂੰ ਕਮਿਸ਼ਨਰ ਫੂਡ ਐਂਡ ਡਰੱਗਜ਼ ਪ੍ਰਸ਼ਾਸ਼ਨ ਵੱਲੋਂ ਮੁਅਤਲ ਕਰ ਦਿੱਤਾ ਗਿਆ ਹੈ। ਮੁਅੱਤਲੀ ਸਬੰਧੀ ਅੱਜੇ ਤੱਕ ਅਧਿਕਾਰਤ ਪੁੱਸ਼ਟੀ ਨਹੀਂ ਕੀਤੀ ਗਈ ਹੈ, ਪਰ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਅਭਿਨਵ ਖੋਸਲਾ ਦੁਆਰਾ ਪਿੱਛਲੇ ਦਿਨਾਂ ਤੋਂ ਸ਼ੋਸ਼ਲ ਮੀਡੀਆ ਤੇ ਲੱਗਾਤਾਰ ਪ੍ਰੇਸ ਵਾਲਿਆਂ ਨੂੰ ਲੈ ਕੇ ਜੋ ਰੇਡਾਂ ਕੀਤੀਆਂ ਗਈਆਂ ਹਨ ਉਸ ਪਿੱਛੇ ਰਾਜਨੈਤਿਕ ਹੱਥ ਵੀ ਹੋ ਸਕਦਾ ਹੈ, ਦੂਜਾ ਫੂਡ ਸੇਫਟੀ ਅਧਿਕਾਰੀ ਵੱਲੌਂ ਜੋ ਨਕਲੀ ਦੁੱਧ ਫੜੇ ਜਾਣ ਸਬੰਧੀ ਜੋ ਂਿਨਯਮਾਂ ਸਬੰਧੀ ਕਾਰਵਾਈ ਕਰਨੀ ਹੁੰਦੀ ਹੈ ਉਸ ਵਿਚ ਕਿਧਰੇ ਅਣਗਹਿਲੀ ਹੋ ਗਈ ਹੋਣ ਸਬੰਧੀ ਖਬਰਾਂ ਮਿਲ ਰਹੀਆਂ ਹਨ, ਦੱਸਿਆ ਜਾਂਦਾ ਹੈ ਕਿ ਪਿੱਛਲੇ ਕਈ ਦਿਨਾਂ ਦੋਰਾਨ ਪੂਰੇ ਪਂੰਜਾਬ ਵਿਚ ਸਭ ਤੋਂ ਵੱਧ ਰੇਡਾਂ ਫਿਰੋਜ਼ਪੁਰ ਵਿਚ ਹੋਈਆਂ ਅਤੇ ਸਾਰੀ ਦੀ ਸਾਰੀ ਪੱਤਰਕਾਰਾਂ ਦੁਆਰਾ ਵਾਇਰਲ ਕੀਤੀਆਂ ਗਈਆਂ। ਜਿਸ ਨਾਲ ਪੂਰੇ ਪੰਜਾਬ ਵਿਚ ਧਾਕੜ ਸਿੰਘਮ ਵੱਜੋਂ ਪਹਿਚਾਨ ਬਣ ਗਈ ਸੀ, ਦੱਸਿਆ ਜਾਂਦਾ ਹੈ ਕਿ ਉਕਤ ਫੂਡ ਸੇਫਟੀ ਅਫਸਰ ਸੁਰੂ ਤੋਂ ਹੀ ਮਾੜੇ ਦਿਨਾਂ ਨੂੰ ਝੱਲ ਰਿਹਾ ਹੈ, ਇਸ ਤੋਂ ਪਹਿਲਾਂ ਵੀ ਅਭਿਨਵ ਕੁਮਾਰ ਤੇ ਮੋਗਾ ਵਿਖੇ ਅਤੇ ਬਰਨਾਲਾ ਵਿਖੇ ਮੁਕੱਦਮੇ ਦਰਜ ਹਨ। ਅੱਜ ਸ੍ਰੀ ਅਭਿਨਵ ਕੁਮਾਰ ਨੇ ਇਕ ਸੌਸ਼ਲ ਮੀਡੀਆ ਚੈਨਲ ਨੂੰ ਆਪਣੇ ਬਿਆਨ ਦਿੰਦੇ ਹੋਏ ਕਿਹਾ ਕਿ ਉਹ ਅੱਗੇ ਤੋਂ ਇਮਾਨਦਾਰੀ ਨਾਲ ਕੰਮ ਕਰਦੇ ਰਹਿਣਗੇ। ਸ੍ਰੀ ਲਖਵੀਰ ਸਿੰਘ ਜਿਲ੍ਹਾ ਸਿਹਤ ਅਧਿਕਾਰੀ ਤੋਂ ਬਾਅਦ ਦੂਜੇ ਫੂਡ ਸੇਫਟੀ ਅਧਿਕਾਰੀ ਖਿਲਾਫ ਇਹ ਕਾਰਵਾਈ ਬਹੁਤ ਹੀ ਹੈਰਾਨੀ ਜਨਕ ਕਰਨ ਵਾਲੀ ਹੈ।
