ਦੋਰਾਹਾ, ਲੁਧਿਆਣਾ, 1 ਅਕਤੂਬਰ:
ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ, ਕਿਰਤ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਬੁੱਧਵਾਰ ਰਾਤ ਨੂੰ ਦੋਰਾਹਾ ਵਿਖੇ ਰਾਮਲੀਲਾ ਦੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਪਾਇਲ ਦੇ ਵਿਧਾਇਕ ਸ੍ਰੀ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਦੋਰਾਹਾ ਨਗਰ ਕੌਂਸਲ ਦੇ ਪ੍ਰਧਾਨ ਸੁਦਰਸ਼ਨ ਸ਼ਰਮਾ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਸਾਨੂੰ ਭਗਵਾਨ ਸ਼੍ਰੀ ਰਾਮ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਧਾਰਮਿਕਤਾ, ਸੱਚਾਈ ਅਤੇ ਨਿਆਂ ਦੇ ਮਾਰਗ ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੇਕਰ ਸਮਾਜ ਰਾਮਾਇਣ ਵਿਚ ਦੱਸੀਆਂ ਗਈਆਂ ਕਦਰਾਂ-ਕੀਮਤਾਂ ਨੂੰ ਅਪਣਾਏ ਤਾਂ ਆਪਸੀ ਭਾਈਚਾਰਾ ਅਤੇ ਸਦਭਾਵਨਾ ਹੋਰ ਮਜ਼ਬੂਤ ਹੋ ਸਕਦੀ ਹੈ।
ਮੰਤਰੀ ਸੌਂਦ ਨੇ ਅੱਗੇ ਕਿਹਾ ਕਿ ਰਮਾਇਣ ਵਰਗੇ ਧਾਰਮਿਕ ਅਤੇ ਪਵਿੱਤਰ ਗ੍ਰੰਥ ਸਾਡੇ ਜੀਵਨ ਵਿੱਚ ਬਹੁਤ ਮਹੱਤਵਪੂਰਨ ਸਿੱਖਿਆਵਾਂ ਦੇ ਕੇ ਸਾਨੂੰ ਜੀਵਨ ਦਾ ਸਹੀ ਮਾਰਗ ਦਰਸ਼ਨ ਕਰਦੇ ਹਨ, ਦੁਸਹਿਰੇ ਦਾ ਤਿਉਹਾਰ ਬਦੀ ਉਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ। ਅਜਿਹੇ ਧਾਰਮਿਕ ਗ੍ਰੰਥਾਂ ਤੋਂ ਸਿੱਖਿਆ ਪ੍ਰਾਪਤ ਕਰਕੇ ਜੀਵਨ ਨੂੰ ਸਫਲ ਬਣਾਇਆ ਜਾ ਸਕਦਾ ਹੈ। ਉਨ੍ਹਾਂ ਨੇ ਪੰਜਾਬ ਵਾਸੀਆਂ ਨੂੰ ਦੁਸ਼ਹਿਰੇ ਦੇ ਤਿਉਹਾਰ ਦੀ ਵਧਾਈ ਵੀ ਦਿੱਤੀ।
ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਸਾਡੇ ਦੇਸ਼ ਭਰ ਵਿੱਚ ਪਵਿੱਤਰ ਨਵਰਾਤਰਿਆਂ ਦੌਰਾਨ ਹਰ ਸ਼ਹਿਰ ਕਸਬੇ ਵਿੱਚ ਰਮਾਇਣ ਦੀ ਪ੍ਰਸਤੂਤੀ ਕੀਤੀ ਜਾਂਦੀ ਹੈ। ਸਾਡੇ ਕਲਾਕਾਰ ਪੂਰੇ ਧਾਰਮਿਕ ਰੰਗ ਨਾਲ ਮਰਿਆਦਾ ਵਿਚ ਰਾਮਲੀਲਾ ਦਾ ਆਯੋਜਨ ਕਰਦੇ ਹਨ ਅਤੇ ਦਸਮੀ ਵਾਲੇ ਦਿਨ ਦੁਸਹਿਰੇ ਦਾ ਤਿਉਹਾਰ ਮਨਾਇਆ ਜਾਦਾ ਹੈ। ਜਿੱਥੋ ਸਾਡੇ ਆਉਣ ਵਾਲੇ ਸਮਾਜ ਅਤੇ ਨਵੀ ਪੀੜ੍ਹੀ ਨੂੰ ਸੇਧ ਮਿਲਦੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀ ਇਹ ਸਾਰੇ ਤਿਉਹਾਰ ਰਲ ਮਿਲ ਕੇ ਮਨਾਉਦੇ ਹਾਂ, ਇਹੋ ਸਾਡੀ ਧਾਰਮਿਕ ਇਕਜੁੱਟਤਾ ਹੀ ਸਾਡੇ ਸਮਾਜ ਦੀ ਸੁੰਦਰਤਾ ਹੈ। ਉਨ੍ਹਾਂ ਨੇ ਸਮੂਹ ਪੰਜਾਬੀਆਂ ਨੂੰ ਦੁਸਹਿਰੇ ਦੇ ਤਿਉਹਾਰ ਦੀ ਵਧਾਈ ਦਿੱਤੀ।
ਇਸ ਮੌਕੇ ਬੌਬੀ ਕਪਿਲਾ ਪ੍ਰਧਾਨ ਰਾਮਲੀਲਾ ਕਮੇਟੀ, ਰਾਹੁਲ ਬੈਕਟਰ ਰਿਕੀ ਮੁੱਖ ਪ੍ਰਬੰਧਕ, ਨਰਿੰਦਰ ਖੋਸਲਾ ਨੰਦਾ ਉੱਘੇ ਕਾਰੋਬਾਰੀ ਸੀਨੀਅਰ ਸਰਪ੍ਰਸਤ, ਮੋਹਨ ਲਾਲ ਪਾਂਡੇ ਗਊ ਸੇਵਕ ਸੀਨੀਅਰ ਸਰਪ੍ਰਸਤ, ਨਵੀਨ ਕਪਲਾ ਸ਼ੈਲੀ ਸਰਪਰਸਤ, ਅਵਤਾਰ ਮਠਾੜੂ ਸਰਪ੍ਰਸਤ, ਰੁਪਿੰਦਰ ਰੂਪੀ ਸੀਨੀਅਰ ਵਾਈਸ ਪ੍ਰਧਾਨ, ਵਰੁਣ ਸ਼ਰਮਾ ਜਨਰਲ ਸਕੱਤਰ, ਵਾਯੂ ਨੰਦਨ ਕੈਸ਼ੀਅਰ, ਮਨੀ ਸਪਾਲ ਸੈਕਟਰੀ, ਨਿਸ਼ਾਂਤ ਚੌਹਾਨ ਪ੍ਰਾਪੋਗੰਡਾ ਸੈਕਟਰੀ, ਅਮਰੀਸ਼ ਸ਼ਰਮਾ ਰਿਸ਼ੀ, ਮਨੋਜ ਗੋਇਲ, ਸੰਦੀਪ ਸੂਦ ਬਬਲਾ, ਵਿਕਰਮਜੀਤ ਵਿਕੀ, ਸਤਵਿੰਦਰ ਸਿੰਘ, ਹਰਜੀਤ ਸਿੰਘ, ਸਤੀਸ਼ ਬੈਕਟਰ, ਪੰਕਜ ਗੌਤਮ, ਦੀਪਾ, ਅਨੀਸ਼ ਅਬਲੀਸ, ਰਮਨ ਮਹਿਤਾ, ਪ੍ਰੀਆਂਸ਼ੂ ਤਿਵਾੜੀ, ਦੀਪਕ ਦੇਸ਼ ਸ਼ਰਮਾ, ਰਾਜੇਸ਼ ਕੌਸ਼ਲ, ਨੇ ਅਸ਼ੋਕ ਕੁਮਾਰ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ।
