ਲੁਧਿਆਣਾ( ਤੇਜਵੀਰ ਸਿੰਘ):- ਬਾਰ ਐਸੋਸੀਏਸ਼ਨ ਲੁਧਿਆਣਾ ਦੀ ਚੋਣਾਂ ਵਿਚ ਇਸ ਵਾਰ ਸ੍ਰੀ ਸੰਦੀਪ ਸਿੰਘ ਐਡਵੋਕੇਟ ਜੋ ਕਿ ਕਾਰਜਕਾਰਨੀ ਮੈਂਬਰ ਵੱਜੋ ਚੋਣ ਲੜ ਰਹੇ ਹਨ, ਉਹਨਾਂ ਨੂੰ ਬਾਰ ਦੇ ਸਾਰੇ ਵਕੀਲ ਭਾਈਚਾਰੇ ਦਾ ਸਮਰੱਥਨ ਵੇਖ ਇੰਝ ਲੱਗਦਾ ਹੈ ਕਿ ਇਸ ਵਾਰ ਬਾਰ ਵਿਚ ਨੋਜਵਾਨਾਂ ਚਿਹਰੇ ਨਜ਼ਰ ਆਉਣਗੇ ਅਤੇ ਸ੍ਰੀ ਸੰਦੀਪ ਸਿੰਘ ਨੂੰ ਵਕੀਲ ਭਾਈਚਾਰੇ ਦਾ ਮਿਲਦਾ ਸਮਰੱਥਨ ਇਹ ਸਾਬਤ ਕਰਦਾ ਹੈ ਕਿ ਸੰਦੀਪ ਸਿੰਘ ਵੱਡੀ ਲੀਡ ਨਾਲ ਜਿੱਤਣਗੇ। ਸ੍ਰੀ ਸੰਦੀਪ ਸਿੰਘ ਨੇ ਕਿਹਾ ਕਿ ਉਹ ਜਿੱਤ ਕੇ ਬਾਰ ਵਿਚ ਜੋ ਕਮੀਆਂ ਪੇਸ਼ੀਆਂ ਰਹਿ ਗਈਆਂ ਹਨ ਉਹ ਦੂਰ ਕਰਨਗੇ ਅਤੇ ਜਿੱਥੇ ਵਕੀਲਾਂ ਦੀ ਸਹੂਲਤਾਂ ਨੂੰ ਮੁੱਖ ਰੱਖਿਆ ਜਾਵੇਗਾ ਉਥੇ ਵਕੀਲਾਂ ਨੂੰ ਮਿਲਣ ਆਉਣ ਵਾਲੇ ਕਲਾਇੰਟਾਂ ਦੀ ਸਹੂਲਤਾਂ ਬਾਰੇ ਵੀ ਖਾਸ ਧਿਆਨ ਦਿੱਤਾ ਜਾਵੇਗਾ। ਕਿਉਂਕਿ ਜੇਕਰ ਕਲਾਇੰਟ ਹਨ ਤਾਂ ਵਕੀਲ ਹਨ। ਅਸੀਂ ਇਹਨਾਂ ਦੇ ਕਰਕੇ ਹੀ ਹਾਂ, ਵਕੀਲਾਂ ਦੀ ਮੁਸ਼ਕਲਾਂ ਲਈ ਬਾਰ ਹਮੇਸ਼ਾ ਤੱੱਤਪਰ ਹੈ, ਪਰ ਕਲਾਇੰਟਾਂ ਨੂੰ ਕੀ ਕੀ ਦਿਕੱਤ ਆਉਂਦੀ ਹੈ ਉਸ ਬਾਰੇ ਵੀ ਇਸ ਵਾਰ ਬਾਰ ਵਿਚ ਵਿਚਾਰਿਆ ਜਾਵੇਗਾ। ਸ੍ਰੀ ਸੰਦੀਪ ਸਿੰਘ ਇਕ ਨੋਜਵਾਨ ਚਿਹਰੇ ਹਨ ਅਤੇ ਉਹਨਾਂ ਵਿਚ ਬਹੁਤ ਕੰਮ ਕਰਨ ਦੀ ਕਾਬਲਿਅਤ ਹੈ।
