ਲੁਧਿਆਣਾ 8 ਸਤੰਬਰ(ਅੰਕੁਰ):- ਬਹੁਚਰਚਿਤ ਮੋਹਨਜੀਤ ਸਿੰਘ ਮਾਮਲੇ ਵਿਚ ਪੰਜਾਬ ਸਰਕਾਰ ਵੱਲੌਂ ਖਾਨਾਪੂਰਤੀ ਡੀਐਸਪੀ ਦਾ ਤਬਾਦਲਾ ਸਮਾਣਾ ਤੋਂ ਕਰ ਦਿੱਤਾ ਅਤੇ ਐਸਐਚਓ ਨੂੰ ਲਾਈਨ ਹਾਜਰ ਕਰਕੇ ਮਾਮਲਾ ਦਾ ਮੂੰਂਹ ਦਬਾਇਆ ਗਿਆ ਹੈ, ਜਦ ਕਿ ਉਕਤ ਡੀਐਸਪੀ ਅਤੇ ਐਸਐਚਓ ਤੇ ਅਣਮਨੁੱਖੀ ਤਸ਼ਦੱਦ ਕਰਨ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੰੁਚਾਉਣ ਅਤੇ ਜਾਨੋ ਮਾਰਨ ਦੀ ਕੋਸਿ਼ਸ਼ ਕਰਨ ਦਾ ਮੁਕੱਦਮਾ ਦਰਜ ਕਰਨਾ ਚਾਹੀਦਾ ਹੈ, ਇਸ ਮਾਮਲੇ ਨੂੰ ਐਵੇ ਨਹੀੌ ਦੱਬਣ ਦੇਵਾਂਗਾੇ ਸਾਡੀ ਇਕਲੋਤੀ ਪਾਰਟੀ ਮੋਹਨਜੀਤ ਲਈ ਹਾਅ ਦਾ ਨਾਅਰਾ ਮਾਰੇਗੀ ਅਤੇ ਲੜੇਗੀ। ਮੋਹਨਜੀਤ ਸਿੰਘ ਨੇ ਸਿਰਫ ਨਸਿ਼ਆਂ ਦੇ ਵਿਰੁੱਧ ਆਵਾਜ ਚੁੱਕੀ ਸੀ ਅਤੇ ਉਸ ਦਾ ਐਨਾ ਬੁਰਾ ਹਾਲ ਕਰ ਦਿੱਤਾ। ਅੱਜ ਪੰਜਾਬ ਦੇ ਹਾਲਾਤ ਐਨੇ ਮਾੜੇ ਹੋ ਗਏ ਹਨ ਕਿ ਪੁਲਿਸ ਨੂੰ ਹੀ ਐਨੀ ਸ਼ਹਿ ਦਿੱਤੀ ਹੋਈ ਹੈ ਕਿ ਆਵਾਜ ਚੁੱਕਣ ਵਾਲੇ ਨੂੰ ਅੰਦਰ ਕਰੋਂ ਜਾ ਉਸ ਦੇ ਐਨਾ ਤਸ਼ਦੱਦ ਕਰੋਂ ਕਿ ਭਵਿੱਖ ਵਿਚ ਕਦੇ ਉਹ ਆਵਾਜ ਨਾ ਚੁੱਕੇ। ਇਹ ਬਿਆਨ ਅੱਜ ਸ੍ਰੀ ਰੱਛਪਾਲ ਸਿੰਘ ਗਿੱਲ ਪ੍ਰਧਾਨ ਨੈਸ਼ਲਿਸਟ ਜਸਟਿਸ ਪਾਰਟੀ ਨੇ ਦਿੱਤੇ ਉਹਨਾਂ ਕਿਹਾ ਕਿ ਹੁਕਮਰਾਨ ਸਰਕਾਰ ਨੇ ਤਾਂ ਅਬਦਾਲੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ, ਪਰ ਉਹ ਨਾ ਭੁੱਲਣ ਕਿ ਸਿੱਖ ਕੌਮ ਦਲੇਰਾਂ ਦੀ ਕੌਮ ਹੈ ਅਤੇ ਇਹ ਕਦੇ ਜੁਲਮ ਅੱਗੇ ਨਹੀ ਝੁੱਕੇ। ਉਹਨਾਂ ਇਹ ਵੀ ਕਿਹਾ ਕਿ ਸਰਕਾਰ ਜਿਸ ਤਰ੍ਹਾਂ ਆਪਣੀ ਪਾਰਟੀ ਵਿਚ ਗੈਂਗਸਟਰਾਂ ਨੂੰ ਭਰਤੀ ਕਰ ਰਹੀ ਹੈ ਉਸਦੀ ਮਨਸ਼ਾ ਸਾਫ ਨਜ਼ਰ ਆ ਰਹੀ ਹੈ ਕਿ ਉਹਨਾਂ ਨੇ ਚੋਣਾਂ ਲੁੱਟ ਕੇ ਕੁੱਟ ਕੇ ਜਿੱਤਣੀਆਂ ਹਨ। ਪਰ ਅਸੀਂ ਹਰ ਜੁਲਮ ਦਾ ਸਾਹਮਣਾ ਕਰਨਾ ਹੈ ਅਤੇ ਹੁਕਮਰਾਨ ਸਰਕਾਰ ਨੂੰ ਦੱਸ ਦੇਣਾ ਹੈ ਕਿ ਸੱਤਾ ਦਾ ਨਸ਼ਾ ਕਰਨ ਵਾਲਿਆਂ ਦਾ ਇਹ ਹਾਲ ਹੁੰਦਾ ਹੈ।
