ਲੁਧਿਆਣਾ (ਤਜਿੰਦਰ ਸਿੰਘ):- ਪਿੱਛਲੇ ਦਿਨੀਂ ਤਹਿਸੀਲਦਾਰਾਂ ਦੀ ਹੜਤਾਲ ਤੋਂ ਬਾਅਦ ਜਿਲ੍ਹਾ ਮੈਜਿਸਟੇ੍ਰਟ ਨੇ ਆਰਜੀ ਤੋਰ ਤੇ ਲੋਕਾਂ ਦੇ ਕੰਮਕਾਜ ਨਿਰਵਿਘਨ ਚੱਲਣ ਲਈ ਸੁਪਰਡੰਟ ਸ੍ਰੀ ਰਾਜੇਸ਼ ਸ਼ਰਮਾ ਅਤੇ ਸ੍ਰੀ ਹਰਵਿੰਦਰ ਸਿੰਘ ਹੈਰੀ ਨੂੰ ਸਬ ਰਜਿਸਟਰਾਰਾਂ ਦਾ ਚਾਰਜ ਦਿੱਤਾ। ਜਿੱਥੇ ਦੋਵੇ ਸੁਪਰੰਟਾਂ ਨੇ ਸਬ ਰਜਿਸਟਰਾਰ ਦੀ ਕੁਰਸੀ ਤੇ ਬੈਠ ਕੇ ਲੋਕਾਂ ਦੇ ਕੰਮ ਕਾਜ ਬਹੁਤ ਹੀ ਹਲੀਮੀ ਨਾਲ ਕੀਤੇ, ਕਿਉਂਕਿ ਇਹਨਾਂ ਦੋਵੇ ਸੁਪਰਡੰਟਾਂ ਕੋਲ ਰਜਿਸਟਰੀ ਕਲੱਰਕ ਦਾ ਤਜਰਬਾ ਬਹੁਤ ਸਾਲਾ ਦਾ ਹੈ ਅਤੇ ਇਹਨਾਂ ਦੇ ਕੰਮਕਾਜ ਤੋਂ ਲੋਕ ਸਬ ਰਜਿਸਟਰਾਰ ਦਫਤਰਾਂ ਵਿਚ ਖੁਸ਼ ਨਜੁਰ ਆਏ, ਅਤੇ ਲੋਕ ਪੂਰਬੀ ਵਿਚ ਕਹਿੰਦੇ ਨਜਰ ਆਏ ਕਿ ਸਬ ਰਜਿਸਟਰਾਰ ਸ੍ਰੀ ਰਾਜੇਸ਼ ਜੀ ਆਵਾਜਾਂ ਮਾਰ ਕੇ ਕਹਿੰਦੇ ਹਨ ਕੋਈ ਰਹਿ ਤਾਂ ਨਹੀਂ ਗਿਆ। ਇਸੀ ਤਰ੍ਹਾਂ ਪੱਛਮੀ ਤਹਿਸੀਲ ਵਿਚ ਜਿੱਥੇ ਸ੍ਰੀ ਜਗਸੀਰ ਸਿੰਘ ਸਰਾਂ ਤੇ ਵਿਜੀਲੈਂਸ ਨੇ ਪਰਚਾ ਦਰਜ ਕੀਤਾ ਸੀ, ਉਥੇ ਸਬ ਰਜਿਸਟਰਾਰ ਸ੍ਰੀ ਹੈਰੀ ਲੋਕਾਂ ਤੋਂ ਬਿਨਾਂ ਰਿਸ਼ਵਤ ਦੇ ਕੰਮ ਕਾਜ ਕਰਵਾਉਣ ਦੀ ਅਪੀਲ ਕਰਦੇ ਰਹੇ। ਇਹਨਾਂ ਦੇ ਕੰਮਕਾਜ ਤੇ ਮਾਨਿਟਰਿੰਗ ਤੋਂ ਕਾਫੀ ਲੋਕ ਖੁਸ਼ ਸਨ। ਜਿਲ੍ਹਾ ਮੈਜਿਸਟ੍ਰੇਟ ਲੋਕਾਂ ਨੂੰਂ ਕੋਈ ਦਿਕੱਤ ਨਾ ਆਵੇ ਤਾਂ ਇਹ ਦੋਵੇ ਸੁਪਰਡੰਟਾਂ ਨੂੰ ਇਹ ਚਾਰਜ ਦੇ ਕੇ ਬਾਖੂਬੀ ਮੈਦਾਨ ਵਿਚ ਉਤਾਰਿਆ ਹੈ।
ਇਹਨਾਂ ਸੁਪਰਡੰਟਾਂ ਨੂੰ ਜੇਕਰ ਸਰਕਾਰ ਵਾਕਾਈ ਸਬ ਰਜਿਸਟਰਾਰ ਦਫਤਰਾਂ ਦਾ ਪੱਕਾ ਚਾਰਜ ਦੇ ਦੇਵੇ ਤਾਂ ਲੱਗਦਾ ਨਹੀਂ ਕੋਈ ਕਿਸੇ ਨੂੰ ਦਿਕੱਤ ਆਵੇ। ਸ੍ਰੀ ਨਰਿੰਦਰ ਸਿੰਘ ਸੋਢੀ ਪੰਜਾਬ ਕਾਂਗਰਸ ਦਲ ਦੇ ਆਗੂ ਨੇ ਕਿਹਾ ਕਿ ਜਿਲ੍ਹਾਂ ਮੈਜਿਸਟ੍ਰੈਟ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਕੰਮ ਨੂੰ ਸੂਚਾਰੂ ਵਿਚ ਚਲਾਇਆ ਹੋਇਆ ਹੈ।
