ਗੁਰਦਾਸਪੁਰ( ਸੁਸ਼ੀਲ ਬਰਨਾਲਾ )
14ਅਗਸਤ2025
ਮੇਰਾ ਯੁਵਾ ਭਾਰਤ ਗੁਰਦਾਸਪੁਰ ਵਲੋਂ ਬਾਬਾ ਅਜੀਤ ਸਿੰਘ ਯੂਥ ਕਲੱਬ ਗੰਜਾ ਦੇ ਸਹਿਯੋਗ ਨਾਲ ਇੱਕ ਰੁੱਖ ਮਾਂ ਦੇ ਨਾਮ ਪ੍ਰੋਗਰਾਮ ਵਖ ਵਖ ਥਾਵਾਂ ਤੇ ਕਰਵਾਇਆ ਗਿਆ।
ਜਿਸ ਵਿਚ ਰੁੱਖ ਲਗਵਾਏ ਗਏ ਅਤੇ ਪਿੰਡ ਵਿੱਚ ਵਾਲ ਪੇਂਟਿੰਗ ਕਰਕੇ ਨਗਰ ਨਿਵਾਸੀਆਂ ਨੂੰ ਵਖ ਵਖ ਤਰੀਕਿਆਂ ਨਾਲ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ।
ਇਲਾਕੇ ਦੇ ਕਾਲਜਾਂ ਅਤੇ ਸਕੂਲਾਂ ਵਿਚ ਸੀਨੀਅਰ ਵਰਗ ਦੇ ਵਿਦਿਆਰਥੀਆਂ ਦੇ ਪੇਂਟਿੰਗ ਅਤੇ ਡਰਾਇੰਗ ਮੁਕਾਬਲੇ ਕਰਵਾਏ ਗਏ।
ਜਿਸ ਵਿਚ ਪੰਜਾਹ ਵਿਦਿਆਰਥਣਾਂ ਨੇ ਭਾਗ ਲਿਆ।
ਸੀਨੀਅਰ ਵਰਗ ਬੀ ਏ ਦੇ ਵਿਦਿਆਰਥੀਆ ਵਿਚੋਂ ਤਿੰਨ ਵਿਦਿਆਰਥਣਾਂ ਪਹਿਲੇ ਦੂਜੇ ਸਥਾਨ ਤੇ ਰਹੀਆਂ ਜਦਕਿ ਬਾਰਵੀਂ ਦੀਆਂ ਵਿਦਿਆਰਥਣਾਂ ਵਿਚੋਂ ਵੀ ਤਿੰਨ ਵਿਦਿਆਰਥਣਾਂ ਨੂੰ ਪਹਿਲਾਂ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਹੋਇਆ ਇਹਨਾਂ ਛੇ ਵਿਦਿਆਰਥਣਾਂ ਨੂੰ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ।
ਕੁਆਰਡੀਨੇਟ ਅਤੇ ਮੁੱਖ ਮਹਿਮਾਨ ਮੈਡਮ ਹਰਦੀਪ ਕੌਰ ਅਤੇ ਪ੍ਰਿੰਸੀਪਲ ਸਿਮਰਨਜੀਤ ਕੌਰ ਖਾਲਸਾ ਸਕੂਲ ਨੇ ਵਿਦਿਆਰਥਣਾਂ ਨੂੰ ਰੁੱਖਾ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਪ੍ਰੇਰਨਾ ਕੀਤੀ ਕਿ ਸਾਨੂੰ ਸਾਰਿਆਂ ਨੂੰ ਪੰਜ ਪੰਜ ਰੁਖ ਬਰਸਾਤ ਦੇ ਮੌਸਮ ਵਿਚ ਲਗਵਾਉਣੇ ਚਾਹੀਦੇ ਹਨ
ਇਸ ਤਰ੍ਹਾਂ ਪ੍ਰੋਗਰਾਮ ਇਕ ਰੁੱਖ ਮਾਂ ਦੇ ਨਾਮ ਤਹਿਤ ਕਲੱਬ ਵਲੋਂ ਸਰਕਾਰੀ ਮਿਡਲ ਸਕੂਲ ਗੰਜਾ ਵਿਖੇ ਬੂਟੇ ਲਗਵਾਏ ਗਏ ਜਿਹਨਾਂ ਦਾ ਰਸਮੀ ਤੌਰ ਤੇ ਆਗਾਜ਼ ਮਾਸਟਰ ਅਤੁਲ ਮਹਾਜਨ ਜੀ ਅਤੇ ਮਾਸਟਰ ਰਮੇਸ਼ ਸ਼ਰਮਾ ਜੀ ਨੇ ਕੀਤਾ ਇਸ ਮੌਕੇ ਮਿਡਲ ਸਕੂਲ ਅਤੇ ਪ੍ਰਾਇਮਰੀ ਸਕੂਲ ਦਾ ਸਮੁੱਚਾ ਸਟਾਫ ਹਾਜ਼ਰ ਸੀ।
ਇਸ ਮੌਕੇ ਸ੍ਰੀ ਰਮੇਸ਼ ਸ਼ਰਮਾ ਜੀ ਅਤੇ ਮਾਸਟਰ ਅਤੁਲ ਮਹਾਜਨ ਜੀ ਨੇ ਕਿਹਾ ਹਰ ਮਨੁੱਖ ਅਤੇ ਵਿਦਿਆਰਥੀ ਨੂੰ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਕਿ ਵਾਤਾਵਰਨ ਸ਼ੁੱਧ ਅਤੇ ਸਾਫ਼ ਰਹੇ।
ਇਸ ਮੌਕੇ ਕਲੱਬ ਪ੍ਰਧਾਨ ਗੁਰਨਾਮ ਸਿੰਘ ਵਲੋ ਸਕੂਲ ਦਾ ਧੰਨਵਾਦ ਕੀਤਾ ਗਿਆ।
