ਲੁਧਿਆਣਾ (ਤਜਿੰਦਰ ਸਿੰਘ):- ਸਰਕਾਰ ਬਦਲਦੇ ਦੀ ਲੋਕਾਂ ਨੂੰ ਇਹ ਮਹਿਸੂਸ ਹੋਇਆ ਸੀ ਕਿ ਸ਼ਾਇਦ ਇਮਾਨਦਾਰ ਸਰਕਾਰ ਆ ਕੇ ਸਾਨੂੰ ਰਾਹਤ ਮਿਲੇਗੀ, ਪਰ ਕਹਿੰਦੇ ਹੈ “ਸਾਹਿਬ ਦਾ ਕਿਯਾ ਸਿਰ ਮੱਥੇ, ਪਰਨਾਲਾ ਉਥੇ ਦਾ ਉਥੇ” ਵਾਲੀ ਕਹਾਵਤ ਜਾਪਦੀ ਹੈ। ਜੇਕਰ ਤੁਸੀਂ ਲੁਧਿਆਣਾ ਸ਼ਹਿਰ ਵਿਚ ਟ੍ਰੈਫਿਕ ਸਮੱਸਿਆਂ ਦੀ ਗੱਲ ਕਰੋਂ ਤਾਂ ਉਸ ਵਿਚ ਸਭ ਤੋਂ ਭੈੜਾ ਹਾਲ ਸੜਕਾਂ ਦੇ ਕਿਨਾਰੇ ਲੱਗਦੀਆਂ ਰੇਹੜੀਆਂ ਵਾਲੇ ਹਨ। ਕਿਉਂਕਿ ਸੜਕਾਂ ਤਾਂ ਅੱਗੇ ਹੀ ਛੋਟੀਆਂ ਹਨ ਉਤੋਂ ਰੇਹੜੀਆ ਲੱਗਣ ਕਾਰਨ ਲੋਕ ਆਪਣੇ ਵਹੀਕਲ ਸੜਕਾਂ ਤੇ ਲੱਗਾ ਦਿੰਦੇ ਹਨ ਜਿਸ ਨਾਲ ਹੋਰ ਸਮੱਸਿਆ ਵੱਧ ਜਾਂਦੀ ਹੈ। ਕੇਂਦਰ ਸਰਕਾਰ ਅਤੇ ਸੁਪਰੀਮ ਕੋਰਟ ਵੱਲੋਂ ਸਟਰੀਟ ਵੈਡਿੰਗ ਜੋ਼ਨਾਂ ਘੋਸ਼ਿਤ ਹੋਣ ਦੇ ਬਾਵਜੂਦ ਰੇਹੜੀਆਂ ਵਾਲਿਆਂ ਦੀ ਦਿਨ ਪ੍ਰਤੀ ਦਿਨ ਤਦਾਦ ਵੱਧਦੀ ਜਾ ਰਹੀ ਹੈ। ਇਸ ਪਿੱਛੇ ਬੇਰੁਜ਼ਗਾਰੀ ਇਕ ਮੁੱਖ ਕਾਰਣ ਹੈ। ਘੱਟ ਪੈਸੇ ਵਿਚ ਕਮਾਈ ਦਾ ਵੱਧੀਆ ਸਾਧਨ ਹੈ ਰੇਹੜੀ ਚਾਹੇ ਉਹ ਖਾਣ ਦੀ ਹੋਵੇ ਜਾ ਸਮਾਨ ਵੇਚਣ ਦੀ।
ਹੁਣ ਗੱਲ ਕਰਦੇ ਹਾਂ ਕਿ ਸ਼ਹਿਰ ਦੇ ਬਹੁਤ ਪ੍ਰਵਾਸੀ ਆਬਾਦੀ ਵਾਲੇ ਇਲਾਕੇ ਜਿਵੇਂ ਕਿ ਹਲਕਾ ਦੱਖਣੀ ਵਿਚ ਇਥੇ ਹਰ ਦਿਨਾਂ ਸੜਕਾਂ ਦੇ ਆਲੇ ਦੁਆਲੇ ਬਹੁਤ ਤਦਾਦ ਵਿਚ ਤੁਹਾਨੂੰ ਸਬਜੀਆਂ ਅਤੇ ਰੇਹੜੀਆਂ ਵਾਲੇ ਸਮਾਨ ਵੇਚਦੇ ਮਿਲਣਗੇ। ਸੜਕ ਤਾਂ ਨਾ ਮਾਤਰ ਹੀ ਨਜ਼ਰ ਆਉਂਦੀ ਹੈ। ਸਾਡੀ ਟੀਮ ਨੇ ਜਦੋਂ ਵੀਡੀEਗ੍ਰਾਫੀੌ ਕੀਤੀ ਤਾਂ ਐਵੇ ਜਾਪਦਾ ਸੀ ਕਿ ਅਸੀਂ ਕਿਸੇ ਬਾਜਾਰ ਅਤੇ ਮੇਲੇ ਤੇ ਆਏ ਹੋਈਏ। ਸਾਨੂੰ ਕਿਸੇ ਦੁਕਾਨਦਾਰ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਸ਼ੇਰਪੁਰ ਵਿਚ ਦੋ ਰਾਜਨੈਤਿਕ ਦਲਾਂ ਦੇ ਲੋਕ ਇਹਨਾਂ ਰੇਹੜੀਆਂ ਵਾਲਿਆਂ ਪਾਸੋਂ 20 ਰੁਪਏ ਰੋਜਾਨਾ ਪ੍ਰਤੀ ਅਤੇ ਅੱਡੇ ਦਾ ਲੈਂਦੇ ਹਨ ਅਤੇ ਤਕਰੀਬਨ ਰੋਜਾਨਾ 8-10 ਹਜਾਰ ਰੁਪਏ ਰੋਜਾਨਾ ਇਕੱਠਾ ਕੀਤਾ ਜਾਂਦਾ ਹੈ ਜਿਸ ਵਿਚੋਂ ਪੁਲਿਸ ਵਾਲਿਆਂ ਨੂੰ ਅਤੇ ਨਿਗਮ ਦੇ ਨਾਂ ਹੇਠ ਇੱਕਠਾ ਕੀਤਾ ਜਾਂਦਾ ਹੈ। ਤਾਂ ਕਿ ਪ੍ਰਸ਼ਾਸ਼ਨ ਨੂੰ ਜੇਕਰ ਕੋਈ ਸ਼ਿਕਾਇਤ ਕਰਦਾ ਹੈ ਤਾਂ ਪੁਲਿਸ ਅਤੇ ਨਿਗਮ ਇਹਨਾਂ ਦੀ ਮਦਦ ਕਰ ਸਕੇ।
