ਲੁਧਿਆਣਾ (ਤਜਿੰਦਰ ਸਿੰਘ ):- ਲੁਧਿਆਣਾ ਨਗਰ ਨਿਗਮ ਦਾ ਸਭ ਤੋ ਵੱਧ ਪਾਸ਼ ਇਲਾਕਾ ਕਿਹਾ ਜਾਣਾ ਵਾਲਾ ਜੋ ਕਿ ਜੋ਼ਨ ਡੀ ਅਧੀਨ ਆਉਂਦਾ ਹੈ ਅਤੇ ਇਥੇ ਸਭ ਤੋਂ ਵੱਧ ਗੈਰ ਕਾਨੂੰਨੀ ਇਮਾਰਤਾਂ ਅਤੇ ਨਾਜਾਇਜ਼ ਕਾਲੋਨੀਆਂ ਇਸ ਇਲਾਕੇ ਵਿਚ ਹੀ ਵੱਧ ਫੱੁਲ ਰਹੀਆਂ ਹਨ, ਕਈ ਕਾਲੋਨੀਆਂ ਰਾਜਨੈਤਿਕ ਨੇਤਾਵਾਂ ਦੀ ਹੋਣ ਕਰਕੇ ਬਿਲਡਿੰੰਗ ਇੰਸਪੈਕਟਰ ਕੀ ਬਿਲਡਿੰਗ ਵਿਭਾਗ ਦੇ ਉਚੱ ਅਧਿਕਾਰੀ ਵੀ ਉਸ ਪਾਸੇ ਵੱਲ ਵੇਖਦੇ ਨਹੀਂ ਹਨ। ਸਾਡੇ ਅਦਾਰੇ ਨੂੰ ਬਲਾਕ-19, ਵਿਚ ਸਭ ਤੋਂ ਵੱਧ ਨਾਜਾਇਜ਼ ਬਿਲਡਿੰਗਾਂ ਅਤੇ ਕਾਲੋਨੀਆਂ ਵੇਖੀਆਂ ਗਈਆਂ ਹਨ, ਜਿਨ੍ਹਾਂ ਦੀ ਵੀਡੀE ਤੇ ਫੋਟੋਗ੍ਰਾਫ ਵੀ ਕੀਤੀ ਗਈ ਹੈ, ਮਹਿਜ ਬਿਲਡਿੰਗ ਵਿਭਾਗ ਸਿ਼ਕਾਇਤ ਆਉਣ ਤੇ ਸਿਰਫ ਖਾਨਾਪੂਰਤੀ ਕਰਦੇ ਵੇਖੇ ਜਾਂਦੇ ਹਨ, ੁਿਨਯਮਾਂ ਮੁਤਾਬਕ ਜੋ ਲੈਂਡ ਤੇ ਕਾਲੋਨੀ ਕੱਟੀ ਹੀ ਨਹੀਂ ਜਾ ਸਕਦੀ ਉਥੇ ਗੈਰ ਕਾਨੂੰਨੀ ਢੰਗ ਨਾਲ ਆਪਣੀ ਜੇਬਾਂ ਭਰ ਕੇ ਅੱਖਾਂ ਮੂੰਦ ਕੇ ਇਮਾਰਤਾਂ ਬਣਾਈਆਂ ਜਾ ਰਹੀਆ ਹਨ। ਜਿਸ ਦੀ ਜਲਦ ਹੀ ਸਿ਼ਕਾਇਤਾਂ ਮੁੱਖ ਮੰਤਰੀ ਅਤੇ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਕੀਤੀਆ ਗਈਆਂ ਹਨ। ਹੁਣ ਵੇਖਨਾ ਇਹ ਹੈ ਕਿ ਇਹ ਸਿ਼ਕਾਇਤਾਂ ਸਿਰਫ ਬਸਤੇ ਵਿਚ ਹੀ ਰਹਿਣਗੀਆਂ ਜਾ ਇਹਨਾਂ ਨੂੰ ਅਮਲ ਵਿਚ ਲਿਆਉਣ ਲਈ ਕਾਰਵਾਈ ਕੀਤੀ ਜਾਵੇਗੀ। ਇਥੇ ਦੱਸਣਯੋਗ ਹੈ ਕਿ ਜੋਨ ਡੀ ਵਿਚ ਇਕ ਹੀ ਬਿਲਡਿੰਗ ਇੰਸਪੈਕਟਰ ਹੈ। ਜਿਸ ਕੋਲ ਸਾਰੇ ਬਲਾਕ ਹਨ।
